ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਗੰਗਾ ਨਦੀ ਬੈਰਾਜ ਦੀਆਂ ਪੌੜੀਆਂ 'ਤੇ ਚੜਦੇ ਸਮੇਂ ਡਿੱਗ ਪਏ। ਇਸ ਦੇ ਬਾਅਦ ਐਸ.ਪੀ.ਜੀ. ਜਵਾਨਾਂ ਨੇ ਉਨ੍ਹਾਂ ਨੂੰ ਉਠਾਇਆ। ਇਸ ਦੌਰਾਨ ਮੌਕੇ 'ਤੇ ਹਫ਼ੜਾ-ਦਫੜੀ ਮਚ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਥੋਂ ਦੇ ਚਕੇਰੀ ਹਵਾਈ ਅੱਡੇ 'ਤੇ ਪੁੱਜਣ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਤੇ ਹੋਰ ਆਗੂਆਂ ਵਲੋਂ ਸਵਾਗਤ ਕੀਤਾ ਗਿਆ। ਜਦੋਂ ਮੋਦੀ ਪੌੜ੍ਹੀਆਂ ਚੜ੍ਹ ਰਹੇ ਸਨ ਤਾਂ ਅਚਾਨਕ ਡਿੱਗ ਪਏ।
ਦੱਸਣਯੋਗ ਹੈ ਕਿ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਐਸ.ਪੀ.ਜੀ. ਨੂੰ ਕੱਲ੍ਹ ਹੀ ਦੱਸ ਦਿੱਤਾ ਗਿਆ ਸੀ ਕਿ ਇੱਥੇ ਇਕ ਪੌੜੀ ਜ਼ਿਆਦਾ ਉੱਚੀ ਹੈ। ਇਸ ਦੀ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਪਹਿਲੀ ਵਾਰ ਰਾਸ਼ਟਰੀ ਗੰਗਾ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਤੇ ਅਤਿ-ਮਹੱਤਵਪੂਰਨ ਨਮਾਮੀ ਗੰਗਾ ਪ੍ਰਾਜੈਕਟ ਦਾ ਜਾਇਜ਼ਾ ਲਿਆ।