ਭਗਵੰਤ ਮਾਨ ਦਾ ਨਵਜੋਤ ਸਿੱਧੂ ਨੂੰ ਮੋੜਵਾਂ ਜਵਾਬ, ਅਕਾਲੀ ਲੀਡਰਾਂ ਦੀ ਵੀ ਠੋਕ ਗਿਆ ਮੰਜੀ

Tags

ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਮਿਲਣੀ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦੇਣ ਸਮੇਂ ਕੀਤੀ ਬਦਸਲੂਕੀ ਦੇ ਰੋਸ ਵਜੋਂ ਧੂਰੀ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਸਥਾਨਕ ਰੇਲਵੇ ਚੌਕ ਵਿਖੇ ਭਗਵੰਤ ਮਾਨ ਦਾ ਪੁਤਲਾ ਸਾੜਦਿਆਂ ਉਸ ਦੇ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਸੋਢੀ, ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸੰਜੇ ਲਹਿਰੀ ਅਤੇ ਮਨੋਹਰ ਸਿੰਘ ਸੱਗੂ ਨੇ ਭਗਵੰਤ ਮਾਨ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ |

ਉਨ੍ਹਾਂ ਪੰਜਾਬ ਦੀਆਂ ਮੀਡੀਆ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਭਗਵੰਤ ਮਾਨ ਆਪਣੀ ਅਜਿਹੇ ਨਿੰਦਣਯੋਗ ਵਤੀਰੇ ਪ੍ਰਤੀ ਮੁਆਫ਼ੀ ਨਾ ਮੰਗੇ ਤਾਂ ਸੂਬਾ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇ | ਇਸ ਮੌਕੇ ਸਮੁੱਚੇ ਪੱਤਰਕਾਰ ਭਾਈਚਾਰੇ ਵਲੋਂ ਆਮ ਆਦਮੀ ਪਾਰਟੀ ਦੀ ਪੂਰਨ ਤੌਰ 'ਤੇ ਪ੍ਰੈਸ ਕਵਰੇਜ ਨਾ ਕਰਨ ਦਾ ਵੀ ਐਲਾਨ ਕੀਤਾ ਗਿਆ | ਇਸ ਮੌਕੇ ਸੰਜੀਵ ਜੈਨ, ਰਾਜੇਸ਼ਵਰ ਪਿੰਟੂ, ਦੀਪਕ ਵਿੱਗ, ਲਖਵੀਰ ਸਿੰਘ ਧਾਂਦਰਾ, ਰਤਨ ਭੰਡਾਰੀ, ਵਿਜੈ ਕੁਮਾਰ ਬਿੰਨੀ, ਦਵਿੰਦਰ ਖੀਪਲ, ਵਿਨੋਦ ਗੁਪਤਾ, ਸੰਦੀਪ ਸਿੰਗਲਾ, ਅਸ਼ਵਨੀ ਸਿੰਗਲਾ, ਸੁਰਿੰਦਰ ਸਿੰਘ, ਪ੍ਰਵੀਨ ਗਰਗ, ਵਿਕਾਸ ਵਰਮਾ, ਜਸਵੀਰ ਮਾਨ, ਸੁਖਵਿੰਦਰ ਸਿੰਘ ਪਲਾਹੇ, ਧਰਮਵੀਰ ਸਿੰਘ, ਵਿਕਾਸ ਸੇਠ, ਕੁਲਵਿੰਦਰ ਮਿੰਟੂ, ਕੁਲਦੀਪ ਸੱਗੂ, ਮਨੋਜ ਕੁਮਾਰ ਮੋਨੀ, ਰਵਿੰਦਰ ਜੌਲੀ, ਅਜੈ ਜੈਨ, ਰਾਜੇਸ਼ ਟੋਨੀ, ਮਹੇਸ਼ ਜਿੰਦਲ ਆਦਿ ਸਮੇਤ ਵੱਡੀ ਗਿਣਤੀ 'ਚ ਪੱਤਰਕਾਰ ਭਾਈਚਾਰੇ ਨੇ ਸ਼ਿਰਕਤ ਕੀਤੀ |