ਜਿਹੜੇ ਪੱਤਰਕਾਰ ਦਾ ਭਗਵੰਤ ਮਾਨ ਨਾਲ ਪਿਆ ਸੀ ਪੰਗਾ, ਹੁਣ ਉਸੇ ਨੂੰ ਹੀ ਪਾ ਲਈ ਜੱਫੀ

Tags

ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਇਲੈਕਟ੍ਰੌਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਦੌਰਾਨ ਜਿਉਂ ਹੀ ਪੱਤਰਕਾਰਾਂ ਨੇ ਪਾਰਟੀ ਦੇ ਵਿਰੋਧੀ ਧਿਰ ਵਜੋਂ ਪ੍ਰਦਰਸ਼ਨ 'ਤੇ ਸਵਾਲ ਉਠਾਇਆ ਤਾਂ ਭਗਵੰਤ ਮਾਨ ਆਪਾ ਖੋ ਬੈਠੇ ਤੇ ਉਨ੍ਹਾਂ ਨਾਲ ਭਿੜ ਗਏ ਸਨ। ਇਸ ਦੌਰਾਨ ਮਾਨ ਤੇ ਪੱਤਰਕਾਰਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ 'ਚ ਰੋਸ ਸੀ।

ਇਸ ਦੌਰਾਨ ਉਨ੍ਹਾਂ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਹੋਈ ਤਕਰਾਰ ਲਈ ਸਬੰਧਤ ਪੱਤਰਕਾਰ ਤੋਂ ਮਾਫ਼ੀ ਮੰਗੀ। ਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਦੀ ਇੱਜ਼ਤ ਕਰਦੇ ਹਨ। ਚੰਡੀਗੜ੍ਹ 'ਚ ਮੰਗਲਵਾਰ ਦੀ ਪ੍ਰੈੱਸ ਕਾਨਫਰੰਸ 'ਚ ਹੋਏ ਹੰਗਾਮੇ ਲਈ ਉਹ ਸ਼ਰਮਿੰਦਾ ਹਨ ਤੇ ਅੱਗੇ ਤੋਂ ਖ਼ਾਸ ਧਿਆਨ ਰੱਖਣਗੇ ਕਿ ਅਜਿਹਾ ਨਾ ਹੋਵੇ।