ਸਿੱਧੂ ਮੂਸੇਵਾਲੇ ਨੇ ਸਵੇਰੇ ਸਵੇਰੇ ਹੀ ਮੰਗ ਲਈ ਰੋ ਰੋ ਕੇ ਮੁਆਫੀ

ਮਾਨਸਾ ਦੇ ਮੂਸਾ ਪਿੰਡ ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਦਾਦੀ ਜਸਵੰਤ ਕੌਰ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ, ਜਿਸ ਵਿੱਚ 54 ਯੂਨਿਟ ਖੂਨਦਾਨ ਕੀਤਾ ਗਿਆ।  ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਸਿਰਫ 10 ਯੂਨਿਟ ਖੂਨਦਾਨ ਕੀਤਾ ਗਿਆ, ਜਦੋਂ ਕਿ ਦੂਜੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੇ ਆਪਣਾ ਖੂਨ ਦਿੱਤਾ। ਇਸ ਮੌਕੇ ਸਿੱਧੂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਇਸ ਦੇ ਨਾਲ ਫਾਇਦਾ ਇਹ ਹੈ ਕਿ ਖੂਨਦਾਨ ਕਰਨ ਵਾਲੇ ਨੂੰ ਸਾਰੇ ਡਾਕਟਰੀ ਚੈਕਅਪ ਵੀ ਮਿਲਦੇ ਹਨ। ਬਾਅਦ ਵਿਚ 29 ਦਸੰਬਰ ਨੂੰ ਇਕ ਹੋਰ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਕਿਉਂਕਿ ਇਸ ਖੇਤਰ ਵਿਚ ਕੈਂਸਰ ਦੇ ਬਹੁਤ ਸਾਰੇ ਮਰੀਜ਼ ਹਨ ਜੋ ਇਲਾਜ ਲਈ ਤਰਸ ਰਹੇ ਹਨ।

ਸਿੱਧੂ ਮੂਸੇਵਾਲਾ ਨੇ 29 ਦਸੰਬਰ ਨੂੰ ਕੈਂਸਰ ਚੈੱਕਅਪ ਕੈਂਪ ਦਾ ਐਲਾਨ ਵੀ ਕੀਤਾ। ਇਥੇ ਪੁੱਜੇ ਨੌਜਵਾਨ ਦਾ ਕਹਿਣਾ ਸੀ ਕਿ ਸਿੱਧੂ ਨੇ ਇੰਸਟਾਗ੍ਰਾਮ ਉਤੇ ਪੋਸਟ ਪਾਈ ਸੀ ਤੇ ਉਹ ਉਨ੍ਹਾਂ ਦੇ ਸੱਦੇ ਉਤੇ ਹੀ ਇਥੇ ਪੁੱਜੇ ਹਨ। ਕਈ ਨੌਜਵਾਨ ਤਾਂ ਡੇਢ ਤੋਂ ਦੋ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਇਥੇ ਪੁੱਜੇ ਸਨ। ਕਈਆਂ ਦਾ ਕਹਿਣਾ ਸੀ ਕਿ ਇਸੇ ਬਹਾਨੇ ਉਹ ਸਿੱਧੂ ਮੂਸੇਵਾਲਾ ਨੂੰ ਮਿਲ ਸਕੇ ਹਨ ਤੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਦਾ ਮੌਕਾ ਮਿਲਿਆ ਹੈ। ਪੰਜਾਬ ਅਤੇ ਹਰਿਆਣਾ ਤੋਂ ਆਏ ਨੌਜਵਾਨਾਂ ਨੇ ਖੂਨਦਾਨ ਕੀਤਾ। ਪੰਜਾਬ ਅਤੇ ਹਰਿਆਣਾ ਤੋਂ ਆਏ ਨੌਜਵਾਨ ਨੇ ਕਿਹਾ ਕਿ ਉਹ ਸਿੱਧੂ ਨਾਲ ਫੋਟੋਆਂ ਖਿਚਵਾਉਣ ਆਏ ਸਨ ਤੇ ਨਾਲ ਹੀ ਇਹ ਭਲਾ ਕੰਮ ਵੀ ਕੀਤਾ ਹੈ।