ਸਰਕਾਰੀ ਦਫਤਰ. ਨਾਮ ਸੁਣਦੇ ਹੀ ਯਾਦ ਆਉਂਦੇ ਨੇ ਧੱਕੇ, ਅਫ਼ਸਰਾਂ ਦੀਆਂ ਘੂਰੀਆਂ ਅਤੇ ਰਿਸ਼ਵਤ ਮੰਗਦੇ ਮੁਲਾਜ਼ਮ, ਜੀ ਹਾਂ ਭਾਵੇਂ ਕੋਈ ਕਿੰਨ੍ਹਾਂ ਵੀ ਆਪਣੇ ਮਹਿਕਮੇ ਨੂੰ ਪਾਕ ਸਾਫ ਦੱਸੇ ਪਰ ਸਚਾਈ ਸਭ ਨੂੰ ਪਤਾ ਹੈ। ਦਫ਼ਤਰਾਂ ਵਿੱਚ ਕੋਈ ਕੰਮ ਕਰਵਾਉਣ ਲਈ ਪੈਰ ਰੱਖਣ ਦੀ ਹੀ ਦੇਰ ਹੈ ਕਿ ਤੁਹਾਡੇ ਤੇ ਚੜ੍ਹਨ ਵਾਲਾ ਬਿੱਲ ਵੱਧਣ ਲੱਗਦਾ ਹੈ। ਪਰ ਅਜਿਹੇ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਪਾਰਟੀ ਵਰਕਰਾਂ ਨੇ ਅਜਿਹੇ ਰਿਸ਼ਵਤਖੋਰਾਂ ਨੂੰ ਵਕਤ ਪਾ ਰੱਖਿਆ ਹੈ। ਤਾਜ਼ ਮਾਮਲਾ ਲੁਧਿਆਣਾ ਦੇ ਐੱਸ.ਐੱਮ.ਓ. ਦਫ਼ਤਰ ਦਾ ਹੈ ਜਿੱਥੇ ਬੈਂਸ ਦੇ ਪਾਰਟੀ ਵਰਕਰਾਂ ਨੇ ਜਨਮ ਅਤੇ ਮਰਨ ਦੇ ਸਰਟੀਫਿਕੇਟ ਬਨਾਉਣ ਵਾਲੇ ਨੂੰ 2500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ।
ਇਸ ਕੰਮ ਦੀ ਲਾਈਵ ਵੀਡੀਓ ਵੀ ਬਣਾਈ ਗਈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਲਰਕ ਆਪਣੀ ਜੇਬ ਵਿੱਚੋਂ ਰਿਸ਼ਵਤ ਦੇ 2500 ਰੁਪਏ ਕੱਢ ਕੇ ਟੇਬਲ ਤੇ ਰੱਖ ਦਿੰਦਾ ਹੈ। ਅਜਿਹੇ ਵਿੱਚ ਹੁਣ ਕਿਸ ਨੂੰ ਦੋਸ਼ ਦਿੱਤਾ ਜਾਵੇ, ਅਧਿਕਾਰੀਆਂ ਨੂੰ, ਸਿਸਟਮ ਨੂੰ, ਪ੍ਰਸ਼ਾਸਨ ਨੂੰ ਜਾਂ ਫਿਰ ਸਰਕਾਰਾਂ ਨੂੰ। ਆਮ ਆਦਮੀ ਹਰ ਰੋਜ਼ ਆਪਣੀ ਜੇਬ ਵਿੱਚੋਂ ਸੈਂਕੜੇ ਰੁਪਏ ਟੈਕਸ ਭਰ ਕੇ ਅਜਿਹੇ ਰਿਸ਼ਵਤਖੋਰਾਂ ਨੂੰ ਤਨਖਾਹਾਂ ਦਿੰਦਾ ਹੈ।