ਜਿਹੜਾ ਐਮ.ਪੀ ਭਗਵੰਤ ਮਾਨ ਨੂੰ ਸੁਘਦਾ ਸੀ, ਮਾਨ ਨੇ ਉਸੇ ਨਾਲ ਹੀ ਲੈ ਲਿਆ ਪੰਗਾ

Tags

ਸੰਸਦ ਵਿੱਚ ਅਕਸਰ ਹੀ ਭਗਵੰਤ ਮਾਨ ਦੇ ਭਾਸ਼ਣਾਂ ਨੂੰ ਗੌਰ ਨਾਲ ਸੁਣਿਆ ਜਾਂਦਾ ਹੈ। ਫੇਰ ਉਹ ਭਾਵੇਂ ਸੰਸਦ ਦੇ ਬਾਹਰ ਬੈਠੀ ਆਮ ਜਨਤਾ ਹੋਵੇ ਜਾਂ ਫਿਰ ਸੰਸਦ ਅੰਦਰ ਬੈਠੀਆਂ ਵਿਰੋਧੀ ਧਿਰਾਂ। ਹਰ ਕੋਈ ਭਗਵੰਤ ਮਾਨ ਦੇ ਭਾਸ਼ਣਾਂ ਨੂੰ ਉਤਸੁਕਤਾ ਨਾਲ ਸੁਣਦਾ, ਸ਼ਾਇਦ ਇਹੀ ਕਾਰਣ ਹੈ ਕਿ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਤੋਂ ਆਪਣੇ ਹਲਕੇ ਸੰਗਰੂਰ ਤੋਂ ਵੱਡਾ ਬਹੁਮਤ ਮਿਲਿਆ ਸੀ। ਖੈਰ ਵਿਰੋਧੀਆਂ ਤੇ ਤੰਜ ਕਸਦੇ ਭਗਵੰਤ ਮਾਨ ਨੂੰ ਤਾਂ ਤੁਸੀਂ ਕਈ ਵਾਰ ਸੁਣਲਿਆ ਪਰ ਬੀਤੇ ਦਿਨੀਂ ਭਗਵੰਤ ਮਾਨ ਨੇ ਸੰਸਦ ਵਿੱਚ ਕੁਝ ਅਜਿਹਾ ਕੀਤਾ ਕਿ ਰਾਜਸਥਾਨ ਦੇ ਇੱਕ ਭਾਜਪਾ ਦੇ ਸੰਸਦ ਮੈਂਬਰ ਹਨੁਮਾਨ ਬੈਨੀਵਾਲ ਨੂੰ ਗੁੱਸਾ ਆ ਗਿਆ।

ਜਿਸ ਤੋਂ ਬਾਅਦ ਉਸ ਸੰਸਦ ਮੈਂਬਰ ਨੇ ਸੰਸਦ ਵਿੱਚ ਭਗਵੰਤ ਮਾਨ ਵਾਂਗੂ ਹੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਖੂਬ ਮਜ਼ਾਕ ਉਡਾਇਆ। ਅਸਲ ਵਿੱਚ ਇਹ ਮੈਂਬਰ ਦਿੱਲੀ ਵਿੱਚ ਕੱਚੀਆਂ ਕਲੋਨੀਆਂ ਨੂੰ ਪੱਕੇ ਕਰਨ ਵਾਲੇ ਬਿੱਲ ਤੇ ਬੋਲ ਰਹੇ ਸੀ। ਇਸ ਕੰਮ ਲਈ ਉਨ੍ਹਾਂ ਨੇ ਜਦੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਤਾਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਧੰਨਵਾਦ ਕਰਨ ਲਈ ਆਖਿਆ। ਇਸ ਤੋਂ ਬਾਅਦ ਭਾਜਪਾ ਦੇ ਇਸ ਸੰਸਦ ਮੈਂਬਰ ਨੇ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।