ਜੈਜ਼ੀ ਬੀ ਨੇ ਬੱਬੂ ਮਾਨ ਦੀ ਚੜ੍ਹਾਈ ਦੇਖ ਅਫਸਾਨਾ ਖਾਨ ਨੂੰ ਕੀਤਾ ਇਗਨੋਰ

ਨੇੜਲੇ ਪਿੰਡ ਜਲਾਲਦੀਵਾਲ ਵਿੱਚ ਮਰਹੂਮ ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦਗਾਰ ‘ਟਿੱਲਾ ਮਾਣਕ ਦਾ’ ਵਿਖੇ ਅੱਠਵੀਂ ਬਰਸੀ ਅਤੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਸਬੰਧੀ ਇਕ ਮੀਟੰਗ ਪ੍ਰਧਾਨ ਦਿਲਬਾਗ ਹੁਸੈਨ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਰਪਿੰਦਰ ਸਿੰਘ ਵਿਰਕ, ਸਾਬਕਾ ਸਰਪੰਚ ਬਲੌਰ ਸਿੰਘ ਜਲਾਲਦੀਵਾਲ, ਯੁੱਧਵੀਰ ਮਾਣਕ, ਸਰਬਜੀਤ ਕੌਰ ਮਾਣਕ, ਸਰਪੰਚ ਜਗਜੀਤ ਸਿੰਘ ਧਾਲੀਵਾਲ, ਚੰਦ ਸਿੰਘ ਧਾਲੀਵਾਲ, ਗੀਤਕਾਰ ਸਵਰਨ ਸਿਵੀਆ, ਗਾਇਕ ਦਲੇਰ ਪੰਜਾਬੀ, ਗਾਇਕਾ ਕੁਲਦੀਪ ਕੌਰ, ਕੌਸਲ ਮੱਲਾ, ਪਰਗਟ ਖਾਨ, ਕੇਵਲ ਜਲਾਲ, ਦੀਪ ਹੈਰੀ, ਜੱਸੀ ਯੂਕੇ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਿਲਬਾਗ ਹੁਸੈਨ ਨੇ ਦੱਸਿਆ ਕਿ ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਦੀ ਬਰਸੀ ਮਨਾਉਣ ਸਬੰਧੀ ਅੱਜ ਇਕ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਫੈਸਲਾ ਲਿਆ ਗਿਆ 29 ਨਵੰਬਰ ਨੂੰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦਗਾਰ ’ਤੇ ਚਾਦਰ ਚੜ੍ਹਾਉਣ ਤੋਂ ਬਾਅਦ ਕੱਵਾਲੀਆਂ ਕਰਵਾਈਆਂ ਜਾਣਗੀਆਂ ਅਤੇ 30 ਨਵੰਬਰ ਨੂੰ ਪੰਜਾਬ ਦੇ ਉੱਘੇ ਗਾਇਕਾਂ ਜੈਜ਼ੀ ਬੀ, ਪ੍ਰਭ ਗਿੱਲ, ਗਗਨ ਅਨਮੋਲ ਮਾਨ, ਮਨਕੀਰਤ ਔਲਖ, ਪ੍ਰੀਤ ਹਰਪਾਲ, ਅਲਫਾਜ਼, ਪੈਰੀ ਸਰਪੰਚ, ਬਲਵੀਰ ਚੋਟੀਆ- ਜੈਸਮੀਨ, ਕਰਤਾਰ ਰਮਲਾ ਸਮੇਤ ਵੱਡੀ ਗਿਣਤੀ ਗਾਇਕਾਂ ਵੱਲੋਂ ਹਾਜ਼ਰੀ ਲਗਵਾਈ ਜਾਵੇਗੀ।