ਸੰਸਦ ਵਿੱਚ ਫੇਰ ਗਰਜਿਆ ਭਗਵੰਤ ਮਾਨ, ਹੁਣ ਸੁੰਘੋ ਕੌਣ ਸੁੰਘਦਾ

Tags

ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਪਰ ਪਿਆਜ਼ ਦੇ ਰੇਟ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਪਿਛਲੇ ਮਹੀਨੇ ਪਿਆਜ਼ ਦਾ ਰੇਟ ਜਦੋਂ 80 ਰੁਪਏ ਕਿੱਲੋ ਹੋਇਆ ਤਾਂ ਕਾਰੋਬਾਰੀ ਮਾਹਿਰਾਂ ਦੇ ਦਾਅਵਾ ਕੀਤਾ ਸੀ ਕਿ ਇਹ ਸੈਂਕੜਾ ਜ਼ਰੂਰ ਲਾਏਗਾ। ਉਸ ਵੇਲੇ ਸਰਕਾਰ ਨੇ ਵੀ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਪਿਆਜ਼ ਦੀ ਆਮਦ ਨਾਲ ਕੀਮਤਾਂ ਘਟ ਜਾਣਗੀਆਂ। ਹੁਣ ਸੈਂਕੜਾ ਤਾਂ ਛੱਡੋ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੇ ਰੇਟ ਨੇ ਡਬਲ ਸੈਂਕੜਾ ਲਾ ਦਿੱਤਾ ਹੈ ਪਰ ਸਰਕਾਰ ਅਜੇ ਵੀ ਨਹੀਂ ਜਾਗੀ। ਪੰਜਾਬ ਵਿੱਚ ਪਿਆਜ਼ ਦਾ ਰੇਟ ਅਸਮਾਨੀ ਚੜ੍ਹਿਆ ਹੋਇਆ ਹੈ।

ਪੰਜਾਬ ਦੇ ਵੱਖ-ਖੱਖ ਹਿੱਸਿਆਂ ਤੋਂ ਹਾਸਲ ਰਿਪੋਰਟਾਂ ਮੁਤਾਬਕ 110 ਤੋਂ 120 ਰੁਪਏ ਪ੍ਰਤੀ ਕਿੱਲੋ ਤੱਕ ਪਿਆਜ਼ ਵਿਕ ਰਿਹਾ ਹੈ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਤੁਰਕੀ ਤੇ ਅਫ਼ਗਾਨਿਸਤਾਨ ਤੋਂ ਪਿਆਜ਼ ਆਉਣ ਨਾਲ ਹਾਲਾਤ ਸੁਧਰ ਜਾਣਗੇ। ਹੁਣ ਵਿਦੇਸ਼ੀ ਪਿਆਜ਼ ਆਉਣ ਮਗਰੋਂ ਵੀ ਕੀਮਤਾਂ ਹੇਠਾਂ ਨਹੀਂ ਆ ਰਹੀਆਂ। ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਕਈ ਥਾਵਾਂ 'ਤੇ ਸਵਾ ਦੋ ਸੌ ਰੁਪਏ ਕਿੱਲੋ ਨੂੰ ਵੀ ਪਿਆਜ਼ ਵਿਕਿਆ ਹੈ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕ ਹੀ ਨਹੀਂ ਸਗੋਂ ਹੋਟਲ ਤੇ ਢਾਬਿਆਂ ਦਾ ਕਾਰੋਬਾਰ ਕਰਨ ਵਾਲੇ ਵੀ ਪ੍ਰੇਸ਼ਾਨ ਹਨ।