ਮਾਤਾ ਗੁਜਰ ਕੌਰ ਦੀ ਯਾਦ ਵਿੱਚ ਪਿੰਡ ਸੰਕਰ ਨਾਨਕਸਰ ਠਾਠ ਦੇ ਮੁਖੀ ਬਾਬਾ ਹਰਵਿੰਦਰ ਸਿੰਘ ਸ਼ੰਕਰ ਦੀ ਸਰਪ੍ਰਸਤੀ, ਗ੍ਰਾਮ ਪੰਚਾਇਤ ਅਤੇ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ ਹੋ ਗਿਆ। ਤਿੰਨ ਰੋਜ਼ਾ ਸਮਾਗਮ ਤੇ ਤਿੰਨੇ ਦਿਨ ਢਾਡੀ, ਕਵੀਸ਼ਰੀ, ਰਾਗੀ ਕਥਾ ਵਾਚਕਾਂ, ਸੰਤਾਂ ਮਹਾਂਪੁਰਖਾਂ ਨੇ ਰੱਖੇ ਗਏ ਮਾਤਾ ਗੁਜਰ ਕੌਰ ਦੇ ਪਰਉਪਕਾਰਾਂ ਨੂੰ ਸਮਪਿਤ ਸਮਾਗਮ ’ਚ ਸ਼ਮੂਲੀਅਤ ਕੀਤੀ। ਕਥਾ ਵਾਚਕਾਂ ਨੇ ਮਾਤਾ ਗੁਜਰ ਕੌਰ ਨੂੰ ਯਾਦ ਕਰਦੇ ਹੋਏ ਆਪਣੇ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਦੇ ਆਖਰੀ ਦਿਨ ਸੈਂਕੜਿਆਂ ਦੀ ਸੰਗਤਾਂ ਨੇ ਹਰਿ ਜਸ ਕੀਰਤਨ ਦਾ ਆਨੰਦ ਮਾਣਿਆ। ਸਮਾਗਮ ’ਚ ਪ੍ਰਧਾਨ ਚਰਨ ਸਿੰਘ, ਇਦਰਜੀਤ ਸਿੰਘ, ਮਨਦੀਪ ਸਿੰਘ ਜਵੰਦਾ, ਨਿਰਮੈਲ ਸਿੰਘ ਜਵੰਦਾ ਕਨੇਡਾ, ਹਰਬੰਸ ਸਿੰਘ ਤੂਰ ਲੁਧਿਆਣਾ, ਅਸ਼ੋਕ ਸਿੰਘ ਪਟਿਆਲਾ, ਪਵਨ ਕੁਮਾਰ ਚੰਡੀਗੜ੍ਹ ਜਸਵਿੰਦਰ ਸਿੰਘ ਫਰੀਦਕੋਟ, ਸਰਪੰਚ ਅਵਤਾਰ ਸਿੰਘ ਸ਼ੰਕਰ, ਜਗਜੀਤ ਸ਼ਿੰਘ ਸਰਪੰਚ, ਅਮਰਜੀਤ ਸ਼ਿੰਘ ਪੰਚ, ਸੁੱਖਵਿੰਦਰ ਸ਼ਿੰਘ ਪੰਚ, ਮਨਜੀਤ ਕੌਰ ਪੰਚ, ਹਰਵਿੰਦਰ ਸਿੰਘ ਖਾਲਾਸਾ, ਰਘਵੀਰ ਸ਼ਿੰਘ ਦੁਬਈ, ਅਜੈਬ ਸਿੰਘ, ਅਵਤਾਰ ਸਿੰਘ ਦੁਬਈ, ਗੁਰਪ੍ਰਤਾਪ ਸਿੰਘ ਬਹਿਰੀਨ ਤੋਂ ਇਲਾਵਾ ਵੱਡੀ ਗਿਣਤੀ ਸੇਵਾਦਾਰਾਂ ਨੇ ਸੇਵਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰਧਾਨ ਸੁਖਜਿੰਦਰ ਸਿੰਘ ਅਲਮਗੀਰ ਨੇ ਨਿਭਾਈ।