ਮਹੁੰਮਦ ਸਦੀਕ ਨੇ ਸੰਸਦ ਵਿੱਚ ਫੇਰ ਲਾਇਆ ਸਿਰਾ, ਸਪੀਕਰ ਨੂੰ ਕਹਿੰਦਾ ਹਟਜਾ ਪਿੱਛੇ

Tags

ਸੰਸਦ ਦਾ ਸਰਦ ਰੁੱਤ ਇਜਲਾਸ ਜ਼ਾਰੀ ਹੈ। ਪੰਜਾਬ ਤੋਂ ਸੰਸਦ ਮੈਂਬਰ ਆਪੋ ਆਪਣੇ ਇਲਾਕਿਆਂ ਦੇ ਮੁੱਦੇ ਸੰਸਦ ਅੱਗੇ ਰੱਖ ਰਹੇ ਨੇ। ਅਜਿਹੇ ਵਿੱਚ ਫਰੀਦਕੋਟ ਤੋਂ ਸੰਸਦ ਮੈਂਬਰ, ਮਹੁੰਮਦ ਸਦੀਕ ਨੇ ਆਪਣੇ ਇਲਾਕੇ ਵਿੱਚ ਕੋਟਕਪੂਰਾ ਤੋਂ ਮੋਗੇ ਤੱਕ ਦੀ ਰੇਲਵੇ ਲਾਈਨ ਦਾ ਮੁੱਦਾ ਸੰਸਦ ਵਿੱਚ ਚੁੱਕਿਆ ਹੈ। ਇਸ ਵਾਰ ਫਿਰ ਮਹੁੰਮਦ ਸਦੀਕ ਨੇ ਸਦਨ ਵਿੱਚ ਪੰਜਾਬੀ ਵਿੱਚ ਭਾਸ਼ਣ ਦਿੱਤਾ ਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਮੋਗਾ ਕੋਟਕਪੂਰਾ ਰੇਲਵੇ ਪ੍ਰੋਜੈਕਟ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਦੇ ਇਲਜ਼ਾਮ ਲਾਏ ਨੇ।

ਉੱਥੇ ਹੀ ਉਹਨਾਂ ਨੇ ਆਪਣੀ ਸਟੇਜ਼ੀ ਗਾਇਕੀ ਦਾ ਨਮੂਨਾ ਵੀ ਲੋਕ ਸਭਾ ਵਿੱਚ ਇੱਕ ਵਾਰ ਫਿਰ ਤੋਂ ਪੇਸ਼ ਕੀਤਾ ਹੈ। ਇਸ ਨੂੰ ਸੁਣਕੇ ਸਪੀਕਰ ਓਮ ਬਿਰਲਾ ਵੀ ਆਪਣਾ ਹਾਸਾ ਨਾ ਰੋਕ ਸਕੇ। ਸਦੀਕ ਨੇ ਕਿਹਾ ਕਿ ਜਦੋਂ ਉਹ ਉੱਠਦੇ ਹਨ ਤਾਂ ਵਿਰੋਧੀ ਕਹਿ ਦਿੰਦੇ ਹਨ ਕਿ ਤੇਰੀ ਵਾਰੀ ਆਈ ਪਤੀਲਾ ਖੜਕੇ। ਉਨ੍ਹਾਂ ਕਿਹਾ ਕਿ ਰੇਲਵੇ ਟਰੈਕ ਦਾ ਸਰਵੇ ਪਾਸ ਹੋ ਚੁੱਕਿਆ ਤੇ ਹੁਣ ਕਾਣੀ ਵੰਡ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰੇਲਵੇ ਟਰੈਕ ਵਿਛਾਇਆ ਜਾਵੇ ਤਾਂ ਜੋ ਉਨ੍ਹਾਂ ਦੇ ਹਲਕੇ ਦੇ ਲੋਕ ਇਹ ਕਹਿਣ ਕਿ ਪਾਸੇ ਹਟਜਾ ਸੋਹਣੀਏ, ਸਾਡੀ ਰੇਲ ਗੱਡੀ ਆਈ।