ਕੈਪਟਨ ਅਮਰਿੰਦਰ ਹੋਣਗੇ ਰਟਾਇਰ? ਨਵਜੋਤ ਸਿੱਧੂ ਹੋਣਗੇ ਮੁੱਖ ਮੰਤਰੀ?

Tags

ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ ਚ ਵੀ ਸਿਆਸੀ ਖਿੱਚਧੂਹ ਹੋਣ ਦੀ ਖ਼ਬਰਾਂ ਮਿਲ ਰਹੀਆਂ ਹਨ। ਆਮ ਆਦਮੀ ਪਾਰਟੀ (ਆਪ) ਕਾਂਗਰਸ ਪਾਰਟੀ ਚ ਫੁੱਟ ਵੱਲ ਇਸ਼ਾਰਾ ਕਰਰਹੀ ਹੈ। ਇਸ ਦਾ ਲਾਭ ਚੁੱਕਦਿਆਂ ਆਪ ਪੰਜਾਬ ਚ ਸਰਕਾਰ ਬਣਾਉਣ ਦਾ ਸੁਫਨਾ ਦੇਖਰਹੀ ਹੈ। ਇਸ ਦੇ ਲਈ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਨਵੀਂ ਸਰਕਾਰ ਬਣਾਉਣ ਦੀਪੇਸ਼ਕਸ਼ ਕੀਤੀ ਹੈ। ਅਮਨ ਅਰੋੜਾ ਨੇ ਕਿਹਾ, "ਮੈਂ ਉਨ੍ਹਾਂ 40 ਵਿਧਾਇਕਾਂ, 'ਆਪ' ਦੇ 19 ਵਿਧਾਇਕਾਂ ਅਤੇਨਵਜੋਤ ਸਿੰਘ ਨੂੰ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੰਦਾ ਹਾਂ। ਅਸੀਂ ਇਸ ਬਾਰੇਕਾਂਗਰਸ ਦੇ ਵਿਧਾਇਕਾਂ ਨਾਲ ਸੰਪਰਕ ਚ ਹਾਂ।”

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਦੇ 4 ਕਾਂਗਰਸੀਵਿਧਾਇਕ ਸਰਕਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੇ ਹਨ। ਇੰਨਾ ਹੀ ਨਹੀਂ ਅਮਨਅਰੋੜਾ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਵਿਧਾਇਕਾਂ ਨੂੰ 40 ਵਿਧਾਇਕਾਂ ਦੀ ਹਮਾਇਤਪ੍ਰਾਪਤ ਹੈ।