ਸੁਖਜਿੰਦਰ ਰੰਧਾਵੇ ਨੇ ਹੁਣ ਬਿਕਰਮ ਮਜੀਠੀਏ ਬਾਰੇ ਫੇਰ ਦੇ ਦਿੱਤਾ ਵੱਡਾ ਬਿਆਨ

Tags

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਘਤਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੁੱਚੀ ਪਾਰਟੀ ਸਮੇਤ ਇਸ ਵੇਲੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਿੱਛੇ ਹੱਥ ਧੋ ਕੇ ਪੈ ਗਏ ਦਿਖਾਈ ਦੇ ਰਹੇ ਹਨ ਤੇ ਅਕਾਲੀ ਆਗੂਆਂ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰਾਂ ਰੰਧਾਵਾ ਨੂੰ ਇਸ ਸਾਰੇ ਚੱਕਰ ਵਿੱਚ ਜ਼ਰੂਰ ਲਪੇਟਿਆ ਜਾਵੇ ਤੇ ਇਸ ਦਾ ਮੁੱਖ ਕਾਰਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਕਾਂਗਰਸ ਸਰਕਾਰ ਵਿੱਚ ਇਸ ਵੇਲੇ ਸਿਰਫ਼ ਤੇ ਸਿਰਫ਼ ਸੁਖਜਿੰਦਰ ਰੰਧਾਵਾ ਹੀ ਅਜਿਹੇ ਲੀਡਰ ਹਨ ਜੋ ਬਾਦਲ ਅਤੇ ਮਜੀਠੀਆ ਪਰਿਵਾਰ ਦੇ ਖ਼ਿਲਾਫ਼ ਡੱਟ ਕੇ ਬੋਲਦੇ ਹਨ ਤੇ ਸਬਕ ਸਿਖਾਉਣ ਦੀਆਂ ਧਮਕੀਆਂ ਵੀ ਦਿੰਦੇ ਹਨ।

ਪਿੱਛੇ ਜਿਹੇ ਤਾਂ ਰੰਧਾਵਾ ਨੇ ਮਜੀਠੀਆ ਨੂੰ ਜੇਲ੍ਹ ਵਿੱਚ ਡੱਕਣ ਦੀ ਗੱਲ ਵੀ ਕਹਿ ਦਿੱਤੀ ਸੀ। ਭਾਵੇਂ ਕਿ ਸਿੱਧੂ ਵੀ ਰੰਧਾਵਾ ਵਾਂਗ ਹੀ ਅਜਿਹੇ ਹਮਲਾਵਰ ਬਿਆਨ ਦਿੰਦੇ ਰਹੇ ਹਨ ਪਰ ਕਦੇ ਵੀ ਕੈਪਟਨ ਨੇ ਬਾਦਲਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਅਜਿਹਾ ਹੁੰਦਾ ਹੀ ਦਿਖਾਈ ਦੇ ਰਿਹਾ ਹੈ। ਓਧਰ ਆਪਣੇ ਤੇ ਲੱਗੇ ਆਰੋਪਾਂ ਨੂੰ ਜਿੱਥੇ ਰੰਧਾਵਾ ਨੇ ਖਾਰਿਜ਼ ਕੀਤਾ ਸੀ ਉੱਥੇ ਮਜੀਠੀਆ ਨੂੰ ਘੈਂਗਸਟਰਾਂ ਦਾ ਸਰਗਣਾ ਤੱਕ ਐਲਾਨ ਦਿੱਤਾ ਸੀ। ਰੰਧਾਵਾ ਨੇ ਤਾਂ ਮਜੀਠੀਆ ਨੂੰ ਮਸ਼ੇ ਅਤੇ ਹੋਰ ਕਈ ਮੁੱਦਿਆਂ ਤੇ ਘੇਰ ਕੇ ਜਵਾਬ ਮੰਗਿਆ ਸੀ।