ਸਿੱਧੂ ਮੂਸੇਵਾਲੇ ਨੇ ਕਰਨ ਔਜਲੇ ਦਾ ਚਿੱਟਾ ਕੁੜਤਾ ਕਰਤਾ ਕਾਲਾ

ਸਿੱਧੂ- ਔਜਲਾ ਦੌੜ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦੀ ਆਪਸੀ ਦੌੜਬਾਜ਼ੀ ਚ ਕਰਨ ਔਜਲਾ ਨੇ ਬਾਜ਼ੀ ਮਾਰੀ ਹੈ। ਦਰਅਸਲ ਬੀਤੇ ਦਿਨੀਂ ਦੋਹਾਂ ਦਾ ਨਵਾਂ ਗੀਤ ਇੱਕ ਦਿਨ ਦੇ ਫੈਸਲੇ ਨਾਲ ਰਿਲੀਜ਼ ਹੋਇਆ ਸੀ। ਹਾਲਾਂਕਿ ਸਿੱਧੂ ਅਨੁਸਾਰ ਉਸਦਾ ਗੀਤ "ਧੱਕਾ" ਪਹਿਲਾਂ ਲੀਕ ਹੋ ਗਿਆ ਸੀ। ਹੁਣ ਉਸਨੇ ਉਹ ਗੀਤ ਵੀਡੀਓ ਸੰਮੇਤ ਰਿਲੀਜ਼ ਕੀਤਾ ਹੈ। ਦੂਜੇ ਪਾਸੇ ਕਰਨ ਔਜਲਾ ਦਾ ਨਵਾਂ ਗੀਤ "ਚਿੱਟਾ ਕੁੜਤਾ" ਰਿਲੀਜ਼ ਹੋਇਆ ਸੀ। ਦੋਵਾਂ ਚ ਆਪਣੇ ਗੀਤ ਨੂੰ ਲੈ ਕੇ ਦੌੜ ਲੱਗੀ ਹੋਈ ਸੀ। ਹਾਲ ਹੀ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੇ ਕਰਨ ਔਜਲਾ ਦੇ ਨਵੇਂ ਆਏ ਗੀਤ, ਚਿੱਟੇ-ਕੁੜਤੇ ਦਾ ਠੋਕਵਾਂ ਜਵਾਬ ਦਿੱਤਾ ਹੈ।

ਪਰ ਇਹ ਦੌੜ ਕਰਨ ਔਜਲਾ ਨੇ ਜਿੱਤ ਲਈ ਹੈ ਕਿਉਕਿ ਉਸਦਾ ਗੀਤ ਸਿੱਧੂ ਦੇ ਗੀਤ ਨਾਲੋ ਜ਼ਿਆਦਾ ਸੁਣਿਆ/ਦੇਖਿਆ ਜਾ ਰਿਹਾ ਹੈ। ਇਹ ਗੀਤ ਯੂ-ਟਿਊਬ ਤੇ 1 ਟਰੈਡਿੰਗ ਤੇ ਚੱਲ ਰਿਹਾ ਹੈ। ਸਿੱਧੂ ਦੇ ਫੈਨਸ ਦਾ ਕਹਿਣਾ ਹੈ ਕਿ ਸਿੱਧੂ ਦਾ ਆਡੀਓ ਗੀਤ ਪਹਿਲਾਂ ਲੀਕ ਹੋ ਗਿਆ ਸੀ ਇਸ ਲਈ ਉਹ ਪਿੱਛੇ ਰਹਿ ਗਿਆ ਦੂਜੇ ਪਾਸੇ ਕਰਨ ਔਜਲਾ ਦੇ ਫੈਨ ਵੀਡੀਓ ਬਣਾ ਬਣਾ ਖੁਸ਼ੀ ਜਾਹਰ ਕਰ ਰਹੇ ਹਨ। ਵੈਸੇ ਦੋਨੇ ਜਣੇ ਨੋਟ ਕਮਾ ਰਹੇ ਹਨ ਪਰ ਇਹਨਾਂ ਦੇ ਫੈਨ ਆਪਸ ਵਿਚ ਨਜਾਇਜ ਸਿੰਗ ਫਸਾਈ ਬੈਠੇ ਹਨ।