ਸਿੱਖਿਆ ਮੰਤਰੀ ਦੀਆਂ ਮਾਸਟਰਾਂ ਨੂੰ ਗੰਦ ਈਆਂ ਗਾਹਲਾਂ

Tags

ਟੈੱਟ ਪਾਸ ਬੇਰੁਜ਼ਗਾਰ (ਬੀਐੱਡ ਅਤੇ ਈਟੀਟੀ ) ਅਧਿਆਪਕ ਯੂਨੀਅਨ ਨੇ ਅੱਜ ਬਰਨਾਲਾ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਘਿਰਾਓ ਕੀਤਾ ਹੈ। ਓਥੇ ਬੇਰੁਜ਼ਗਾਰ ਅਧਿਆਪਕਾਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਇਸ ਵੀਡੀਓ ਵਿਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਧਿਆਪਕਾਂ ਨੂੰ ਗੰਦੀਆਂ ਗਾਹਲਾਂ ਕੱਢ ਕੇ ਪੁਲਿਸ ਨੂੰ ਹੁਕਮ ਦੇ ਰਹੇ ਹਨ ਕਿ ਇਨ੍ਹਾਂ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰੋ। ਸਿੱਖਿਆ ਮੰਤਰੀ ਨੇ ਜੋ ਭੱਦੀ ਸ਼ਬਦਾਵਲੀ ਵਰਤੀ ਹੈ ,ਉਹ ਅਸੀਂ ਖ਼ਬਰ ‘ਚ ਲਿਖ ਨਹੀਂ ਸਕਦੇ ਪਰ ਮੰਤਰੀ ਨੂੰ ਅਜਿਹੀ ਸ਼ਬਾਦਵਲੀ ਸੋਭਾ ਨਹੀਂ ਦਿੰਦੀ।

ਜਦੋਂ ਪ੍ਰਦਰਸ਼ਨ ਕਰ ਰਹੇਅਧਿਆਪਕਾਂ ਨੇ ਪੁਲੀਸ ਪ੍ਰਸ਼ਾਸਨ ਦੇ ਸਾਹਮਣੇ ਸਿੱਖਿਆ ਮੰਤਰੀ ਨੂੰ ਕਾਫ਼ੀ ਸਮਾਂ ਰੋਕ ਕੇ ਰੱਖਿਆ ਤਾਂਸਿੱਖਿਆ ਮੰਤਰੀ ਭੜਕ ਗਏ ਅਤੇ ਬੋਲ ਵਿਗੜ ਗਏ। ਇਸ ਮੌਕੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ,ਜਿਨ੍ਹਾਂ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਸਿੱਖਿਆ ਮੰਤਰੀ ਦੇ ਇਨ੍ਹਾਂ ਬੋਲਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।