ਪਹਿਲੀ ਵਾਰ ਪਾਕਿਸਤਾਨ 'ਚ ਆਪਣੇ ਪਿੰਡ ਗਿਆ ਭਾਰਤ ਤੋਂ ਪੰਜਾਬੀ ਵਕੀਲ, ਲੋਕਾਂ ਨੂੰ ਚੜ੍ਹੀਆਂ ਖੁਸ਼ੀਆਂ

Tags

ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਦੂਤ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨਾਲ ਰਿਸ਼ਤਿਆਂ ਨੂੰ ਸੁਧਾਰਨਾ ਚਹੁੰਦਾ ਹੈ, ਪਰ ਭਾਰਤ ਨੇ ਇਹ ਸੰਕੇਤ ਦਿੱਤਾ ਹੈ ਕਿ ਉਸ ਦੀ ਰੂਚੀ ਸਿਰਫ਼ ਅੱਤਵਾਦ ਦੇ ਸਬੰਧ ਵਿੱਚ ਗੱਲ ਕਰਨ ਦੀ ਹੈ, ਜੋ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਬੰਧਾਂ ਲਈ ਸ਼ੁੱਭ ਸੰਕੇਤ ਨਹੀਂ ਹੈ। ਕੈਂਬਰਿਜ ਵਿੱਚ ਹਾਰਵਰਡ ਕੈਨੇਡੀ ਸਕੂਲ ਵਿੱਚ 25 ਅਪ੍ਰੈਲ ਨੂੰ 'ਸਾਊਥ ਏਸ਼ੀਆ ਵੀਕ' ਵਿਸ਼ੇ 'ਤੇ ਆਯੋਜਤ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਸੰਸਥਾ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮਲੀਹਾ ਖੇਤਰੀ ਸਥਿਰਤਾ 'ਤੇ ਪਾਕਿਸਤਾਨ ਦੀ ਭੂਮਿਕਾ ਦੇ ਸਬੰਧ ਵਿੱਚ ਬੋਲ ਰਹੀ ਸੀ।

ਨਿਊਯਾਰਕ ਵਿੱਚ ਪਾਕਿਸਤਾਨ ਦੇ ਸਥਾਈ ਮਿਸ਼ਨ ਦੁਆਰਾ ਜਾਰੀ ਪ੍ਰੈਸ ਬਿਆਨ ਦੇ ਮੁਤਾਬਕ ਮਲੀਹਾ ਨੇ ਕਿਹਾ ਕਿ ਪਾਕਿਸਤਾਨ ਮੁੱਖ ਮੁੱਦਿਆਂ ਦੇ ਸਿਆਸੀ ਹੱਲ ਰਾਹੀਂ ਭਾਰਤ ਨਾਲ ਰਿਸ਼ਤੇ ਸੁਧਾਰਨਾ ਚਾਹੁੰਦਾ ਹੈ।ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਅਤੇ ਦੂਤ ਮਲੀਹਾ ਲੋਧੀ ਦੀ ਇਹ ਟਿੱਪਣੀ ਭਾਰਤ ਦੇ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਅਤੇ ਪਾਕਿਸਤਾਨ ਵਿੱਚ ਉਨ੍ਹਾਂ ਦੇ ਹਮਰੁਤਬਾ ਅਜਾਜ ਅਹਿਮਦ ਚੌਧਰੀ ਦੀ 26 ਅਪ੍ਰੈਲ ਨੂੰ ਦਿੱਲੀ ਵਿੱਚ 'ਹਾਰਟ ਆਫ਼ ਏਸ਼ੀਆ' ਖੇਤਰੀ ਸਮਾਗਮ ਦੌਰਾਨ ਹੋਈ ਮੁਲਾਕਾਤ ਤੋਂ ਬਾਅਦ ਆਈ ਹੈ।