ਦਿੱਲੀ ਤੋਂ ਪੰਜਾਬ ਆ ਕੇ ਭਗਵੰਤ ਮਾਨ ਨੇ ਸੁਖਬੀਰ ਤੇ ਮਜੀਠੀਏ ਦਾ ਕੱਢ ਦਿੱਤਾ ਧੂੰਆਂ

Tags

ਦੇਸ਼ ਦਾ ਪ੍ਰਧਾਨ ਮੰਤਰੀ ਤੀਜੇ ਦਿਨ ਵਿਦੇਸ਼ ਦੌਰੇ ਤੋਂ ਵਾਪਸ ਪਰਤ ਆਉਂਦਾ ਹੈ ਪਰ, ਛੋਟੇ ਜਿਹੇ ਸੂਬੇ ਦਾ ਮੁੱਖ ਮੰਤਰੀ ਪੰਦਰਾਂ-ਪੰਦਰਾਂ ਦਿਨ ਵਿਦੇਸ਼ਾਂ 'ਚ ਛੁੱਟੀਆਂ ਮਨਾਉਂਦਾ ਹੈ। ਦਰਅਸਲ ਕੈਪਟਨ ਸਾਹਬ ਸ਼ਿਕਾਰ 'ਤੇ ਹਨ ਤੇ ਦਰਿੰਦੇ ਤੇਜ਼ਾਬ ਤੇ ਪਲਾਸਾਂ ਨਾਲ ਬੋਟੀਆਂ ਨੋਚ-ਨੋਚ ਕੇ ਪੰਜਾਬ ਦੀ ਜਨਤਾ ਦਾ ਸ਼ਿਕਾਰ ਕਰ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਤੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿਖੇ 'ਪੰਜਾਬ ਦਾ ਮਾਨ, ਪੰਜਾਬੀਆਂ ਦੇ ਨਾਲ' ਪ੍ਰੋਗਰਾਮ ਤਹਿਤ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ 'ਚ ਕਸੂਰ ਕੈਪਟਨ ਦਾ ਨਹੀਂ, ਸਾਡਾ ਹੈ।

ਨਾਜ਼ਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਦੀ ਘਰ ਵਾਪਸੀ ਦੇ ਸਵਾਲ 'ਤੇ ਭਗਵੰਤ ਮਾਨ ਨੇ ਗੋਲਮੋਲ ਜਵਾਬ ਦਿੰਦਿਆ ਕਿਹਾ ਕਿ ਆਪ ਇੰਨਕਲਾਬ 'ਚੋਂ ਨਿਕਲੀ ਪਾਰਟੀ ਹੈ। ਆਮ ਆਦਮੀ ਪਾਰਟੀ ਕੱਢਿਆਂ, ਵੱਢਿਆਂ ਤੇ ਛੱਡਿਆਂ ਦੀ ਪਾਰਟੀ ਨਹੀਂ। ਬਾਕੀ ਸੰਦੋਆ ਸਾਹਬ ਵੀ ਆਮ ਆਦਮੀ ਹੀ ਸਨ ਤੇ ਮਾਨਾਸ਼ਹੀਆ ਅਫਸਰ ਸੀ ਪਰ ਬਾਅਦ 'ਚ ਕਿਸੇ ਨੇ ਵਰਗਲਾ ਲਿਆ ਹੋਣਾ। ਜਦੋਂ ਪੱਤਰਕਾਰਾਂ ਨੇ ਸਪੱਸ਼ਟ ਜਵਾਬ ਮੰਗਿਆ ਤਾਂ ਭਗਵੰਤ ਮਾਨ ਨੇ ਕਿਹਾ ਕਿ ਹਰ ਇੱਕ ਆਮ ਆਦਮੀਂ ਲਈ ਆਪ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ ਤੇ ਮੈਂ ਤਾਂ ਸਾਰੇ ਪੰਜਾਬ ਦੇ ਆਮ ਆਦਮੀਆਂ ਨੂੰ ਸੰਭਾਲਣ ਲਈ ਤਿਆਰ ਹਾਂ।

ਕਿਉਂਕਿ ਅਸੀਂ ਵੋਟਾਂ ਵੇਲੇ ਸ਼ਰਾਬ ਤੇ ਕੁੱਝ ਹੋਰ ਛੋਟੇ ਮੋਟੇ ਲਾਲਚਾਂ ਵੱਸ ਸੂਬੇ ਦੀ ਸੱਤਾ ਦੀਆਂ ਚਾਬੀਆਂ ਇਨ੍ਹਾਂ ਐਸ਼ਪਰਸਤਾਂ ਦੇ ਹੱਥਾਂ 'ਚ ਦੇ ਦਿੰਦੇ ਹਾਂ। ਫਿਰ ਇਹ ਲੋਕ ਸੂਬੇ ਨੂੰ ਲਵਾਰਸ ਛੱਡੇ ਕੇ ਆਮ ਜਨਤਾ ਵੱਲੋਂ ਦਿੱਤੇ ਟੈਕਸ 'ਤੇ ਵਿਕਾਸ ਦੀ ਥਾਂ ਵਿਦੇਸ਼ 'ਚ ਸ਼ਿਕਾਰ ਖੇਡਦੇ ਹਨ। ਮਾਨ ਨੇ ਬਿਕਰਮ ਸਿੰਘ ਮਜੀਠੀਆ ਦੇ ਬਿਆਨ 'ਤੇ ਕਿਹਾ ਕਿ ਪੰਜਾਬ 'ਚ ਸਰਕਾਰ, ਮੰਤਰੀਆਂ, ਪੁਲਿਸ ਤੇ ਗੈਂਗਸਟਰਾਂ ਦਾ ਗੱਠਜੋੜ ਹੈ, ਨੂੰ ਹਾਸੋਹੀਣਾ ਦੱਸਦਿਆਂ ਕਿਹਾ ਕਿ ਮਜੀਠੀਆ ਤੇ ਸੁਖਬੀਰ ਬਾਦਲ ਦੀ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ, ਬਾਕੀ ਜੋ ਇਨ੍ਹਾਂ ਨੇ ਪਿਛਲੇ ਦਸਾਂ ਸਾਲਾਂ ਦੇ ਰਾਜ ਦੌਰਾਨ ਕੀਤਾ ਹੈ ਇਹ ਉਸ ਦਾ ਹੀ ਨਤੀਜਾ ਹੈ।