ਕਬਾੜ ਵੇਚਦਾ ਸੀ ਬੰਦਾ, ਹੋਇਆ ਫੇਮਸ, ਇੰਝ ਖੁੱਲ੍ਹਦਾ ਹੈ ਕਿਸਮਤ ਦਾ ਬੂਹਾ, ਤਿੰਨ ਧੀਆਂ ਦਾ ਪਿਓ ਬਣਿਆ ਸਟਾਰ

ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਕਬਾੜ ਦਾ ਕੰਮ ਕਰਨ ਵਾਲੇ ਇੱਕ ਸ਼ਖਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਹੈ। ਫਰੀਦਕੋਟ ਦੇ ਪਿੰਡ ਪੱਖੀ ਕਲਾਂ ਦੇ ਰਹਿਣ ਵਾਲੇ ਹਰਪਾਲ ਸਿੰਘ ਦੇ ਹੁਨਰ ਨੂੰ ਸੋਸ਼ਲ ਮੀਡੀਆ ਨੇ ਲੋਕਾਂ ਤੱਕ ਪਹੁੰਚਾਇਆ।ਹਰਪਾਲ ਸਿੰਘ ਦਾ ਗੀਤ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਹਰਪਾਲ ਉਹ ਵੇਲਾ ਵੀ ਯਾਦ ਕਰ ਰਹੇ ਹਨ। ਜਦੋਂ ਮਰਹੂਮ ਕਲਾਕਾਰ ਕੁਲਦੀਪ ਮਾਣਕ ਦੇ ਸਾਹਮਣੇ ਹੀ ਉਨ੍ਹਾਂ ਦੀ ਕਲੀ ਗਾਈ ਸੀ। ਕੁਲਦੀਪ ਮਾਣਕ ਇਸ ਤੋਂ ਇੰਨੇ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪਣੇ ਗੁੱਟ ਤੇ ਬੰਨ੍ਹੀ ਘੜੀ ਉਤਾਰ ਕੇ ਹਰਪਾਲ ਨੂੰ ਦੇ ਦਿੱਤੀ ਸੀ।

ਬੇਹੱਦ ਗਰੀਬ ਘਰ ਨਾਲ ਸਬੰਧਤ ਹਰਪਾਲ ਦੀ ਗਾਇਕ ਬਣਨ ਦੀ ਚਾਹਤ ਸੀ,, ਪਰ ਗਰੀਬੀ ਕਰਕੇ ਉਹ ਇਸ ਸ਼ੌਕ ਨੂੰ ਪੁਗਾ ਨਹੀਂ ਸਕੇ। ਹੈਠਾਂ ਦੇਖੋ ਉਸਦੀ ਵੀਡੀਓ। ਹਰਪਾਲ ਕੁਲਦੀਪ ਮਾਣਕ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੈ, ਜਿਸ ਕਾਰਨ ਕੁਲਦੀਪ ਮਾਣਕ ਆਪ ਵੀ ਹਰਪਾਲ ਦੀ ਗਾਇਕੀ ਦੇ ਫੈਨ ਸਨ। ਇਸ ਦੇ ਬਾਵਜੂਦ ਕਿਸੀ ਵੱਡੀ ਸੰਗੀਤ ਕੰਪਨੀ ਦੀ ਨਜ਼ਰ ਹਰਪਾਲ 'ਤੇ ਨਹੀਂ ਪਈ ਅਤੇ ਅੱਜ ਦੀ ਗਾਇਕੀ ’ਚ ਹਰਪਾਲ ਵਰਗੇ ਹੀਰੇ ਘਰ ਦੀਆਂ ਤੰਗੀਆਂ-ਤੁਰਸ਼ੀਆਂ ’ਚ ਅਲੋਪ ਹੋ ਰਹੇ ਹਨ। ਦੱਸ ਦੇਈਏ ਕਿ ਹਰਪਾਲ ਦੇ ਘਰ ਦਾ ਦਰਵਾਜ਼ਾ ਕਿਸਮਤ ਪਹਿਲਾ ਵੀ ਖੜਕਾ ਚੁੱਕੀ ਹੈ, ਜਦੋਂ ਉਸ ਨੂੰ ਇਕ ਗਾਇਕਾ ਨੇ ਆਪਣੇ ਨਾਲ ਗਾਉਣ ਦਾ ਮੌਕਾ ਦਿੱਤਾ ਸੀ। ਮਨ ਨਾ ਲੱਗਣ ਕਾਰਨ ਹਰਪਾਲ ਨੇ ਉਸ ਨੂੰ ਮਨ੍ਹਾ ਕਰ ਦਿੱਤਾ, ਜਿਸ ਦੇ ਬਾਵਜੂਦ ਉਸ ਦਾ ਗਾਇਕੀ ਨਾਲੋਂ ਰਿਸ਼ਤਾ ਕਦੇ ਨਹੀਂ ਟੁੱਟਿਆ ਅਤੇ ਅੱਜ ਵੀ ਉਹ ਕਬਾੜ 'ਚੋਂ ਸੁਰ ਭਾਲ ਲੈਂਦਾ ਹੈ।