ਵੱਡਾ ਫ਼ੈਸਲਾ, ਨਵਜੋਤ ਸਿੱਧੂ ਬਣਨਗੇ ਮੁੱਖ ਮੰਤਰੀ! ਛੱਡਣਗੇ ਕਾਂਗਰਸ

Tags

ਭਾਂਵੇ ਕਿ ਪੰਜਾਬ ਵਿੱਚ ਸੱਤਾ ਤਬਦੀਲੀ ਹੋਈ ਨੂੰ ਢਾਈ ਸਾਲਾਂ ਦਾ ਸਮਾ ਲੰਘ ਚੱਲਿਆ ਹੈ ਪਰ ਅਜੇ ਵੀ ਕਾਂਗਰਸੀ ਵਿਧਾਇਕਾਂ ਨੂੰ ਲੱਗ ਰਿਹੈ ਕਿ ਜਿਸ ਤਰਾਂ ਅਕਾਲੀਆਂ ਦੇ ਰਾਜ ਵਿੱਚ ਉਨ੍ਹਾਂ ਦੇ ਵਿਧਾਇਕਾਂ ਦੀ ਸਰਕਾਰੇ ਦਰਬਾਰੇ ਚਲਦੀ ਸੀ ਕਾਂਗਰਸੀਆਂ ਦੀ ਨਹੀਂ ਚੱਲ ਰਹੀ। ਪਹਿਲਾਂ ਤਾਂ ਕਾਂਗਰਸੀਆਂ ਦੀਆਂ ਅਜਿਹੀਆਂ ਅਵਾਜਾਂ ਅੰਦਰਖਾਤੇ ਸੁਣਾਈ ਦਿੰਦੀਆਂ ਸਨ ਪਰ ਹੁਣ ਤਾਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਖੁੱਲ ਕੇ ਬੋਲਣ ਲੱਗ ਪਏ ਹਨ ਕਿ ਉਨ੍ਹਾਂ ਦੀ ਨਹੀ ਚੱਲਦੀ ਤੇ ਕੋਈ ਵੀ ਅਫਸਰ ਸਾਡੀ ਨਹੀਂ ਸੁਣ ਰਿਹਾ।

ਜਿਕਰਯੋਗ ਹੈ ਕਿ ਪਹਿਲਾਂ ਵੀ ਕਈ ਮੰਤਰੀ, ਵਿਧਾਇਕ ਅਤੇ ਸਾਬਕਾ ਵਿਧਾਇਕ ਅਜਿਹਾ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਅਫਸਰਸ਼ਾਹੀ ਪੂਰੀ ਤਰਾਂ ਹਾਵੀ ਹੈ ਜੋ ਸਿਰਫ ਗਿਣੇ ਚੁਣੇ ਮੰਤਰੀਆ ਦੀ ਹੀ ਸੁਣਦੇ ਤੇ ਮੰਨਦੇ ਹਨ ਜਿਸ ਕਰਕੇ ਬਾਕੀਆਂ ਦੇ ਹਲਕਿਆਂ ਵਿੱਚ ਵਿਚਰਨਾ ਵੀ ਦੁਸ਼ਵਾਰ ਹੋਇਆ ਪਿਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛੇ ਜਿਹੇ ਬਟਾਲਾ ਹਲਕੇ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਵੀ ਇਹ ਇਲਜ਼ਾਮ ਲਗਾਏ ਜਾਂਦੇ ਰਹੇ ਹਨ ਕਿ ਪ੍ਰਸਾਸਨਿਕ ਅਧਿਕਾਰੀ ਉਨ੍ਹਾਂ ਦੀ ਨਹੀਂ ਸੁਣਦੇ ਤੇ ਉਨ੍ਹਾਂ ਦੇ ਧੜੇ ਦੇ ਵਰਕਰਾਂ ਦਾ ਕੋਈ ਵੀ ਜਾਇਜ਼ ਕੰਮ ਵੀ ਨਹੀਂ ਹੋ ਰਿਹਾ ਹੈ।

ਇਥੇ ਹੀ ਬੱਸ ਨਹੀਂ ਸਾਬਕਾ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਤਾਂ ਅਜਿਹੇ ਹੀ ਦੋਸ਼ਾ ਤਹਿਤ ਆਪਣੇ ਅਹੁਦੇ ਤੋਂ ਅਸਤੀਫਾ ਹੀ ਦੇ ਦਿੱਤਾ ਸੀ। ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸਮੇਂ-ਸਮੇਂ ਤੇ ਪੰਜਾਬ ਸਰਕਾਰ ਤੇ ਅਜਿਹੇ ਹੀ ਇਲਜ਼ਾਮ ਲਗਾਏ ਜਾਂਦੇ ਹਨ। ਇਥੇ ਹੀ ਬੱਸ ਨਹੀਂ ਇੱਕ ਵਾਰ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਵੀ ਸੁਣਵਾਈ ਨਹੀਂ ਹੋ ਰਹੀ ਹੈ। ਆਪਣੀ ਹੀ ਪਾਰਟੀ ਦੀ ਸਰਕਾਰ ਵਿੱਚ ਹੋ ਰਹੀ ਅਜਿਹੀ ਦੁਰਗਤੀ ਦੇ ਖਿਲਾਫ ਅੱਜ ਇੱਕ ਹੋਰ ਵਿਧਾਇਕ ਵੱਲੋਂ ਤਾਂ ਮੀਡੀਆ ਦੇ ਰੂਬਰੂ ਵੀ ਹੋ ਕੇ ਆਪਣਾ ਦੁਖ ਜਤਾਇਆ ਗਿਆ ਹੈ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਤਾਂ ਅੱਜ ਇਸ ਤੋਂ ਵੀ ਅੱਗੇ ਲੰਘ ਗਏ ਤੇ ਉਨ੍ਹਾਂ ਨੇ ਤਾਂ ਇਕੱਲਾ ਇਹੀ ਇਲਜ਼ਾਮ ਨਹੀਂ ਲਗਾਇਆ ਕਿ ਪ੍ਰਸਾਸਨਿਕ ਅਧਿਕਾਰੀ ਉਨ੍ਹਾਂ ਦੀ ਨਹੀਂ ਮੰਲਦੇ ਸਗੋਂ ਇਹ ਵੀ ਕਹਿ ਦਿੱਤਾ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲੇ ਵਿੱਚ ਸਾਰੇ ਹੀ ਭ੍ਰਿਸਟ ਅਧਿਕਾਰੀ ਲੱਗੇ ਹੋਏ ਹਨ।