ਆਮਿਰ ਖਾਨ ਨੇ ਕੀਤਾ ਸਰਦਾਰ ਦਾ ਰੋਲ ਅਦਾ, ਸ਼੍ਰੋਮਣੀ ਕਮੇਟੀ ਨੇ ਅੱਗੇ ਰੱਖੀ ਮੰਗ

Tags

ਅੱਜ–ਕੱਲ੍ਹ ਆਪਣੀ ਨਵੀਂ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਪੰਜਾਬ ਆਏ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਅੱਜ ਸਨਿੱਚਰਵਾਰ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ। ਸੋਸ਼ਲ ਮੀਡੀਆ ’ਤੇ ਆਮਿਰ ਖ਼ਾਨ ਦੀ ਜਿਹੜੀ ਤਸਵੀਰ ਛਾਈ ਹੋਈ ਹੈ, ਉਸ ਵਿੱਚ ਉਹ ਪੂਰੀ ਤਰ੍ਹਾਂ ਉਸੇ ਲਾਲ ਸਿੰਘ ਚੱਢਾ ਵਾਲੀ ਦਿੱਖ ਵਿੱਚ ਹੀ ਢਲੇ ਹੋਏ ਵਿਖਾਈ ਦੇ ਰਹੇ ਹਨ। ਆਮ ਦਰਸ਼ਕਾਂ ਲਈ ਉਨ੍ਹਾਂ ਨੂੰ ਪਛਾਣਨਾ ਵੀ ਕੁਝ ਹੋ ਰਿਹਾ ਹੈ। ਕਰੀਨਾ ਕਪੂਰ ਤੇ ਆਮਿਰ ਖ਼ਾਨ ਇਸ ਤੋਂ ਪਹਿਲਾਂ ਥ੍ਰੀ–ਈਡੀਅਟਸ ਵਿੱਚ ਕੰਮ ਕਰ ਚੁੱਕੇ ਹਨ।

ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਆਮਿਰ ਖ਼ਾਨ ਦੋ ਸਾਲਾਂ ਪਿੱਛੋਂ ਫ਼ਿਲਮੀ ਪਰਦੇ ’ਤੇ ਵਾਪਸੀ ਕਰਨਗੇ। ਇਸ ਤੋਂ ਪਹਿਲਾਂ ਉਹ ਰੋਪੜ ਤੇ ਮੋਹਾਲੀ ’ਚ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਕਰ ਚੁੱਕੇ ਹਨ। ਉਨ੍ਹਾਂ ਨਾਲ ਇਸ ਫ਼ਿਲਮ ਵਿੱਚ ਕਰੀਨਾ ਕਪੂਰ ਵੀ ਮੁੱਖ ਭੂਮਿਕਾ ’ਚ ਹਨ। ਉਨ੍ਹਾਂ ਦਾ ਸਾਬਤ–ਸੂਰਤ ਸਿੱਖ ਨੌਜਵਾਨ ਦੀ ਦਿੱਖ ਵਾਲਾ ਕਿਰਦਾਰ ਹੁਣੇ ਤੋਂ ਬਹੁਤ ਚਰਚਿਤ ਹੋ ਚੁੱਕਾ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।