ਕਸੂਤਾ ਫਸਿਆ ਮਨਪ੍ਰੀਤ ਬਾਦਲ, ਕੈਪਟਨ ਲੈਣਗੇ ਐਕਸ਼ਨ

Tags

ਦੇਸ਼ ‘ਚ ਇਸ ਸਮੇਂ ਆਰਥਿਕ ਮੰਦੀ ਨਾਲ ਬੂਰਾ ਹਾਲ ਹੈ। ਇਸ ਮੰਦੀ ਦੇ ਹਾਲਾਤ ਤੋਂ ਪੰਜਾਬ ਵੀ ਬਚਿਆ ਨਹੀਂ ਹੈ। ਪੰਜਾਬ ਦੀ ਬਿਗੜਦੀ ਆਰਥਿਕ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਜਾ ਹਰੀ ਹੈ ਅਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਫ ਕੀਤਾ ਹੈ ਕਿ ਉਹ ਮੰਗਲਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਾਲ ਮੁਲਾਕਾਤ ਕਰ ਜੀਐਸਟੀ ਰਿਫੰਡ ਦੀ ਮੰਗ ਨੂੰ ਜਾਰੀ ਰੱਖਣਗੇ। ਸੂਬੇ ਦੀ ਬਿਗੜਦੀ ਆਰਥਿਕ ਹਾਲਾਤ ‘ਤੇ ਆਏ ਦਿਨ ਹੀ ਵਿਰੋਧੀ ਧਿਰ ਸੂਬਾ ਸਰਕਾਰ ‘ਤੇ ਤੰਝ ਕਰ ਰਹੀ ਹੈ ਅਜਿਹੇ ‘ਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ ਜੀਐਸਟੀ ਦਾ ਸਿਸਟਮ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਟੈਕਸ ਤੋਂ ਰੈਵਿਨੀਊ ਘੱਟ ਹੁੰਦਾ ਹੈ ਤਾਂ ਉਸ ਦੀ ਭਰਪਾਈ ਕੇਂਦਰ ਵੱਲੋਂ ਕੀਤੀ ਜਾਵੇਗੀ।

ਪਹਿਲਾਂ ਘਾਟੇ ਦੀ ਭਰਪਾਈ ਇੱਕ ਮਹੀਨੇ ਬਾਅਦ ਕੀਤੀ ਜਾਂਦੀ ਸੀ ਪਰ ਹੁਣ ਦੋ ਮਹੀਨੇ ਬਾਅਦ ਭੁਗਤਾਨ ਲਈ ਕਿਹਾ ਗਿਆ ਜੋ ਕਿ ਕੇਂਦਰ ਤੋਂ 4100 ਕਰੋੜ ਰੁਪਏ ਦੀ ਜੀਐਸਟੀ ਰਿਫੰਡ ਅਤੇ ਮੁਆਵਜੇ ਦਾ ਹੈ। ਬਾਦਲ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜਿਸ ਤਰ੍ਹਾਂ ਤੋਂ ਮੁੱਖ ਮੰਤਰੀ ਨੂੰ ਉਨ੍ਹਾਂ ਨੇ ਚਿੱਠੀ ਲਿੱਖੀ ਉਹ ਚਿੱਠੀ ਨਹੀਂ ਸਗੋਂ ਨੋਟ ਸੀ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਪਲਾਨ ਬੀ ਦਾ ਇਸਤੇਮਾਲ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਨੂੰ ਕੇਂਦਰ ਵਿੱਤ ਮੰਤਰੀ ਨਾਲ ਹੋਣ ਵਾਲੀ ਬੈਠਕ ‘ਚ ਜੇਕਰ ਕੋਈ ਨਤੀਜਾ ਨਹੀਂ ਨਿਕਦਾ ਤਾਂ ਸੁਪਰੀਮ ਕੋਰਟ ਦਾ ਰੁਖ ਕਰਨ ਦਾ ਉਹ ਗੁਰੇਜ਼ ਨਹੀਂ ਕਰਨਗੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕੇਂਦਰ ਤੋਂ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਮਦਦ ਨਹੀਂ ਮੰਗ ਰਹੇ ਉਹ ਸਿਰਫ ਆਪਣਾ ਹੱਕ ਮੰਗ ਰਹੇ ਹਨ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਅਗਲੇ ਦਿਨ ਯਾਨੀ ਸੋਮਵਾਰ ਸ਼ਾਮ ਨੂੰ ਉਹ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇੱਕ ਬੈਠਕ ਕਰਨਗੇ। ਜਿਸ ‘ਚ ਉਹ ਵਿਚਾਰ ਕਰਨਗੇ ਕਿ ਜੇਕਰ ਪੈਸਾ ਨਹੀਂ ਮਿਲਦਾ ਤਾਂ ਅੱਗੇ ਦਾ ਸਿਸਟਮ ਚਲਾਉਣ ਲਈ ਉਹ ਕੋਈ ਦੂਜਾ ਆਪਸ਼ਨ ਲੱਭਣਗੇ।