ਪੰਜਾਬ ਦੇ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸ੍ਰੀ ਅਮਨ ਅਰੋੜਾ ਦਾ ਇੱਕ ਟਵੀਟ ਅੱਜ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਟਵੀਟ ਰਾਹੀਂ ਉਨ੍ਹਾਂ ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਤੋਂ ਦੁਖੀ’ ਸਾਰੇ 40 ਵਿਧਾਇਕਾਂ (MLAs) ਤੇ ਮੰਤਰੀਆਂ ਨੂੰ ਇੱਕਜੁਟ ਹੋ ਕੇ ਆਮ ਆਦਮੀ ਪਾਰਟੀ ਨੂੰ ਆਪਣੀ ਹਮਾਇਤ ਦੇਣ ਦਾ ਸੱਦਾ ਦਿੱਤਾ ਹੈ। ਸ੍ਰੀ ਅਰੋੜਾ ਨੇ ਆਪਣੇ ਇਸ ਟਵੀਟ ਨਾਲ ਕਾਂਗਰਸੀ ਆਗੂ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਟੈਗ ਕੀਤਾ। ਸ੍ਰੀ ਅਰੋੜਾ ਨੇ ਕਿਹਾ ਹੈ ਕਿ ਸਾਰੇ ਨਾਰਾਜ਼ ਤੇ ਬਾਗ਼ੀ ਆਗੂ ਮਿਲ ਕੇ ਇੱਕ ਅਜਿਹੀ ਸਰਕਾਰ ਕਾਇਮ ਕਰਨ, ਜਿਹੜੇ ਪੰਜਾਬ ਨੂੰ ਮੁੜ ਤੇਜ਼–ਰਫ਼ਤਾਰ ਵਿਕਾਸ ਦੀ ਲੀਹ ’ਤੇ ਲੈ ਆਵੇ।
ਸ੍ਰੀ ਅਰੋੜਾ ਨੇ ਕਿਹਾ ਹੈ ਕਿ ਅਜਿਹੇ ਸਾਰੇ ਨਾਰਾਜ਼ ਵਿਧਾਇਕਾਂ ਤੇ ਮੰਤਰੀਆਂ ਨੂੰ ਆਮ ਆਦਮੀ ਦੇ 19 ਵਿਧਾਇਕਾਂ ਨਾਲ ਆ ਕੇ ਮਿਲ ਜਾਣਾ ਚਾਹੀਦਾ ਹੈ; ਤਾਂ ਜੋ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਭ੍ਰਿਸ਼ਟਾਚਾਰ–ਮਾਫ਼ੀਆ ਮੁਕਤ ਸਰਕਾਰ ਕਾਇਮ ਕੀਤੀ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇਸ ਵੇਲੇ ਦੇਸ਼ ਦੀ ਰਾਜਧਾਨੀ ਵਿੱਚ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਰਹੀ ਹੈ ਤੇ ‘ਉਹੋ ਜਿਹਾ ਵਿਕਾਸ ਸਾਨੂੰ ਪੰਜਾਬ ਵਿੱਚ ਵੀ ਕਰਨਾ ਚਾਹੀਦਾ ਹੈ।’