ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਕਿਹਾ ਹੈ ਕਿ ਇਹ ਪਵਿੱਤਰ ਅਸਥਾਨ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਦਾ ਸੁਆਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਸ੍ਰੀ ਇਮਰਾਨ ਖ਼ਾਨ ਲੇ ਆਉਂਦੀ 9 ਨਵੰਬਰ ਨੂੰ ਕਰਨਾ ਹੈ। ਉੱਧਰ ਪਾਕਿਸਤਾਨ ਮੁਸਲਿਮ ਲੀਗ–ਐੱਨ ਦੇ ਆਗੂ ਅਹਿਸਾਨ ਇਕਬਾਲ ਨੇ ਕੱਲ੍ਹ ਇਮਰਾਨ ਖ਼ਾਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਸੀ ਕਿ –
‘ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਇਜਾਜ਼ਤ ਦੇਣੀ ਹੋਰ ਗੱਲ ਹੈ ਪਰ ਭਾਰਤੀਆਂ ਜਿਹੇ ਵਿਦੇਸ਼ੀਆਂ ਨੂੰ ਬਿਨਾ ਪਾਸਪੋਰਟ ਦੇ ਆਉਣ ਦੀ ਇਜਾਜ਼ਤ ਦੇਣਾ ਇਮਰਾਨ ਖ਼ਾਨ ਦੀ ਇੱਕ ਵੱਡੀ ਭੁੱਲ ਹੈ।’ਇੱਕ ਹੋਰ ਟਵੀਟ ਰਾਹੀਂ ਸ੍ਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਵਿਖੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਆਪਣੀ ਹੀ ਸਰਕਾਰ ਨੂੰ ਮੁਬਾਰਕਾਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਇੱਥੇ ਉਸਾਰੀ ਦੇ ਕੰਮ ਰਿਕਾਰਡ ਸਮੇਂ ਅੰਦਰ ਨਿਬੇੜੇ ਗਏ ਹਨ। ਪਹਿਲਾਂ ਇਮਰਾਨ ਖ਼ਾਨ ਨੇ ਇਹ ਐਲਾਨ ਵੀ ਐਲਾਨ ਕੀਤਾ ਹੈ ਕਿ ਭਾਰਤੀ ਸਿੱਖ ਤੀਰਥ–ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਆਉਣ ਲਈ ਹੁਣ ਪਾਸਪੋਰਟ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।