ਬੱਬੂ ਮਾਨ ਨੇ ਮਾਰਿਆ ਪੱਗ ਵਾਲੇ ਮੁੰਡੇ ਦੇ ਥੱਪੜ

ਇਹਨੀਂ ਦਿਨੀਂ ਪੰਜਾਬੀ ਸੰਗੀਤ ਜਗਤ ਦੇ ਮਾੜੇ ਦਿਨ ਚੱਲਦੇ ਨਜ਼ਰ ਆਉਂਦੇ ਨੇ। ਗਾਇਕ ਕਦੇ ਆਪਣੇ ਬੇਤੁੱਕੇ ਬਿਆਨਾਂ ਕਰਕੇ ਲੋਕਾਂ ਦੇ ਨਿਸ਼ਾਨੇ ਤੇ ਆ ਜਾਂਦੇ ਨੇ ਅਤੇ ਕਦੇ ਇੱਕ ਦੂਜੇ ਨਾਲ ਲਾਗ ਡ਼ਾਟ ਕਰਕੇ। ਇਨ੍ਹਾਂ ਸਭ ਵਿਚਾਲੇ ਬੱਬੂ ਮਾਨ ਇੱਕ ਅਜਿਹਾ ਨਾਮ ਸੀ ਜਿਸਨੂੰ ਬੇ-ਦਾਗ ਅਤੇ ਚੰਗੀ ਗਾਇਕੀ ਲਈ ਸਿਰਮੌਰ ਮੰਨਿਆ ਜਾਂਦਾ ਸੀ। ਪਰ ਹੁਣ ਬੱਬੂ ਮਾਨ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਇੱਕ ਫੈਨ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ।

ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ। ਇਸ ਵੀਡੀਓ ਵਿੱਚ ਆ ਰਹੇ ਲੋਕ ਬੋਲ ਰਹੇ ਹਨ ਕਿ ਨਾ ਨਾ ਛੋੜੋ ਨਾ ਇਸ ਨੂੰ। ਅਸਲ ਵਿੱਚ ਇਹ ਮੁੰਡਾ ਬੱਬੂ ਮਾਨ ਨਾਲ ਫੋਟੋ ਖਿਚਵਾਉਣ ਲਈ ਉਨ੍ਹਾਂ ਦੇ ਨਾਲ ਨਾਲ ਤੁਰ ਰਿਹਾ ਸੀ ਪਰ ਅਚਾਲਕ ਬੱਬੂ ਮਾਨ ਭੀੜ ਵਿੱਚ ਪਿੱਛੇ ਮੁੜ ਕੇ ਉਸ ਦੇ ਥੱਪੜ ਮਾਰ ਦਿੰਦਾ ਹੈ। ਹਾਲਾਂਕਿ ਇਹ ਵੀਡੀਓ ਕਿਸ ਜਗ੍ਹਾ ਦਾ ਹੈ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।