ਨਹੀਂ ਟਲਿਆ ਦਿਲਪ੍ਰੀਤ ਬਾਬਾ, ਹੁਣ ਜੇਲ੍ਹ ਵਿੱਚ ਕਰ ਦਿੱਤਾ ਵੱਡਾ ਕਾਰਾ

Tags

ਰੋਪੜ ਜੇਲ ਵਿਚ ਬੰਦ ਦਿਲਪ੍ਰੀਤ ਬਾਬਾ ਤੇ ਉਸਦੇ ਸਾਥੀ ਰੰਮੀ ਨੇ ਅੰਕੁਰ ਨਾਂ ਦੇ ਕੈਦੀ ਉਤੇ ਹ ਮਲਾ ਕਰ ਦਿੱਤਾ। ਜ਼ਖਮੀ ਕੈਦੀ ਅੰਕੁਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ। ਜ਼ਖਮੀ ਅੰਕੁਰ ਨੇ ਦੱਸਿਆ ਕਿ ਉਹ ਦਿਲਪ੍ਰੀਤ ਅਤੇ ਉਸਦੇ ਸਾਥੀ ਰੰਮੀ ਨੂੰ ਜੇਲ ਵਿਚ ਨ ਸ਼ਾ ਕਰਨ ਤੋਂ ਰੋਕਦਾ ਸੀ, ਇਸੇ ਸਾਜਿਸ਼ ਤਹਿਤ ਰੰਮੀ ਨੇ ਤਿੱਖੇ ਸੂਏ ਨਾਲ ਮੇਰੇ ਉਤੇ ਹ ਮਲਾ ਕਰ ਦਿੱਤਾ। ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਅੱਜ ਦਿਲਪ੍ਰੀਤ ਬਾਬਾ ਦੀ ਵੀਡੀਓ ਕਾਨਫਰੈਸਿੰਗ ਰਾਹੀਂ ਪੇਸ਼ੀ ਸੀ ਅਤੇ ਪੇਸ਼ੀ ਉਤੇ ਜਾਂਦੇ ਸਮੇਂ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀ ਆਪਸ ਵਿਚ ਉਲਝ ਪਏ।

ਜੇਲ ਪ੍ਰਸ਼ਾਸਨ ਨੇ ਜ਼ਖਮੀ ਅੰਕੁਰ ਨੂੰ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਹੈ। ਹੁਣ ਤਿੰਨਾਂ ਕੈਦੀਆਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਡਿਊਟੀ ਡਾਕਟਰ ਨੇ ਦੱਸਿਆ ਕਿ ਅੰਕੁਰ ਨੂੰ ਗੰਭੀਰ ਸੱਟ ਨਹੀਂ ਲੱਗੀ। ਪਰ ਉਸਦੇ ਢਿੱਡ ਵਿਚ ਤਿੱ ਖੀ ਚੀਜ਼ ਨਾਲ ਹਮ ਲਾ ਕੀਤਾ ਹੈ ਇਸ ਲਈ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕੀਤਾ ਹੈ।