ਸੰਗਰੂਰ ਦੇ ਪਿੰਡ ਵਿੱਚ ਦਲਿਤ ਨਾਲ ਕੀਤੀ ਮਾੜੀ

Tags

ਬੀਤੇ ਦਿਨੀਂ ਸੰਗਰੂਰ ਜ਼ਿਲੇ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਜਗਮੇਲ ਸਿੰਘ ਨਾਲ ਧੱਕਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਵਿਅਕਤੀ ਨੂੰ ਜੀਆਈ ਦਾਖਲ ਕਰਵਾਇਆ ਗਿਆ ਸੀ। ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਨੇ 10 ਨਵੰਬਰ ਨੂੰ ਪੀੜਤ ਦੇ ਬਿਆਨ ਲਏ ਸਨ, ਪਰ ਪੀੜਤ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਸੀ। ਹੁਣ ਪੀੜਤ ਦੇ ਬਿਆਨ ਦਰਜ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਤਿੰਨ ਨੌਜਵਾਨਾਂ ਰਿੰਕੂ ਸਿੰਘ, ਅਮਰਜੀਤ ਸਿੰਘ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਇੱਕ ਮੁਲਜ਼ਮ ਬਿੰਦਰ ਅਜੇ ਵੀ ਫਰਾਰ ਹੈ।

ਘਟਨਾ ਪਿੰਡ ਚੰਗਾਲੀਵਾਲਾ ਦੀ ਹੈ। ਇਸ ਬਾਰੇ ਜਗਮੇਲ ਸਿੰਘ ਨੇ ਕਿਹਾ ਕਿ ਉਸ ਦੀ 21 ਅਕਤੂਬਰ ਨੂੰ ਰਿੰਕੂ ਤੇ ਜੁਗਨੂੰ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ 'ਚ ਆਪਸੀ ਸਮਝੌਤਾ ਵੀ ਹੋ ਗਿਆ ਸੀ। ਜਗਮਾਲ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ 7 ਨਵੰਬਰ ਨੂੰ ਰਿੰਕੂ, ਲੱਕੀ ਤੇ ਬੀਟਾ ਉਸ ਕੋਲ ਆਏ ਤੇ ਉਸ ਨੂੰ ਦੱਸਿਆ ਕਿ ਲਾਡੀ ਨੇ ਉਸ ਨੂੰ ਕਿਹਾ ਸੀ ਕਿ ਉਹ ਦਵਾਈ ਲੈ ਆਵੇ। ਮਨਜੀਤ ਕੌਰ ਨੇ ਕਿਹਾ ਕਿ ਉਸ ਸਮੇਂ ਘਰ ਦੇ 'ਚ ਮੌਜੂਦ ਨਹੀਂ ਸੀ ਜਿਸ ਸਮੇਂ ਇਹ ਘਟਨਾ ਵਾਪਰੀ। ਮਨਜੀਤ ਕੌਰ ਦੀ ਮੰਗ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਪੱਚੀ ਲੱਖ ਰੁਪਿਆ ਮੁਆਵਜ਼ੇ ਦੇ ਤੌਰ ਤੇ ਸਰਕਾਰ ਵੱਲੋਂ ਦਿੱਤਾ ਜਾਵੇ।