ਰਾਸ਼ਟਰੀ ਰਾਜਧਾਨੀ ਵਿੱਚ ਦਿੱਲੀ ਵਿੱਚ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਬੱਸਾਂ ਵਿੱਚ ਯਾਤਰਾ ਕਰਨ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਲਈ ਮਾਰਸ਼ਲ ਤਾਇਨਾਤ ਕੀਤੇ ਜਾਣਗੇ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ 28 ਅਕਤੂਬਰ ਨੂੰ ਐਲਾਨ ਕੀਤਾ ਕਿ ਔਰਤਾਂ ਦੀ ਯਾਤਰਾ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ 29 ਅਕਤੂਬਰ ਤੋਂ, ਮਾਰਸ਼ਲ ਦਿੱਲੀ ਦੀਆਂ ਬੱਸਾਂ ਵਿੱਚ ਤਾਇਨਾਤ ਕੀਤੇ ਜਾਣਗੇ। ਪਰ ਇਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਹੈ। ਮਾਰਸ਼ਲ ਦਾ ਕੰਮ ਇਹ ਹੋਵੇਗਾ ਕਿ ਜੇ ਕੋਈ ਵਿਵਾਦ ਹੁੰਦਾ ਹੈ, ਤਾਂ ਇਹ ਲੋਕ ਸੌ ਨੰਬਰ 'ਤੇ ਫੋਨ ਕਰ ਸਕਦੇ ਹਨ ਤੇ ਪੁਲਿਸ ਨੂੰ ਬੁਲਾ ਸਕਦੇ ਹਨ ਅਤੇ ਇਸ ਦੌਰਾਨ ਉਹ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਤੋਂ, ਯਾਨੀ 29 ਅਕਤੂਬਰ ਤੋਂ 13,000 ਤੋਂ ਵੱਧ ਮਾਰਸ਼ਲ ਡੀਟੀਸੀ ਬੱਸਾਂ ਵਿੱਚ ਮੌਜੂਦ ਰਹਿਣਗੇ। ਇਨ੍ਹਾਂ ਮਾਰਸ਼ਲਾਂ 'ਤੇ ਜ਼ਿੰਮੇਵਾਰੀ ਹੋਏਗੀ ਕਿ ਬੱਸਾਂ ਵਿੱਚ ਅਜਿਹਾ ਵਾਤਾਵਰਣ ਬਣਾਇਆ ਜਾਏ ਤਾਂ ਜੋ ਮਹਿਲਾਵਾਂ ਬਿਨਾਂ ਕਿਸੇ ਡਰ ਤੇ ਪ੍ਰੇਸ਼ਾਨੀ ਦੇ ਬੱਸਾਂ ਵਿਚ ਸਫਰ ਕਰ ਸਕਣ। ਇਸੇ ਕਾਰਨ ਮਾਰਸ਼ਲ ਦੀ ਫੌਜ ਵਿਚ ਮਹਿਲਾ ਮਾਰਸ਼ਲਾਂ ਨੂੰ ਵੀ ਵੱਡੇ ਪੱਧਰ 'ਤੇ ਸ਼ਾਮਲ ਕੀਤਾ ਗਿਆ ਹੈ। ਇਸ ਦੇ ਜ਼ਰੀਏ ਕੋਸ਼ਿਸ਼ ਇਹੀ ਹੈ ਕਿ ਜਨਤਕ ਟਰਾਂਸਪੋਰਟ ਵਿੱਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਵਿੱਚ ਸੁਰੱਖਿਆ ਦੀ ਭਾਵਨਾ ਵਧਾਈ ਜਾ ਸਕੇ।