ਸੱਚੀ ਘਟਨਾ ਜੋ 99% ਸਿੱਖ ਨਹੀਂ ਜਾਣਦੇ, ਬੰਦੇ ਨੇ ਸੰਤ ਭਿੰਡਰਾਂਵਾਲਿਆਂ ਤੋਂ ਮੰਗੀ ਦਾਹੜੀ

Tags

ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਗੱਦਾਰੇ ਆਜ਼ਮ ਹਰਚੰਦ ਸਿੰਹੁ ਲੌਂਗੋਵਾਲ ਧਰਮ ਮੋਰਚੇ ਵਿੱਚ ਜਾਣ ਵਾਲੇ ਸਿੰਘਾਂ ਨੂੰ ਹਰ ਰੋਜ਼ ਵਿਦਾਇਗੀ ਦਿਆ ਕਰਦੇ ਸਨ । ਪੰਜਾਬ ਦਾ ਸਾਬਕਾ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਜੋ ਕਿ ਖਾਲਿਸਤਾਨ ਦਾ ਨਾਹਰਾ ਲਗਾਉਣ ਵਾਲੇ ਮੋਢੀਆਂ ਵਿੱਚੋਂ ਇੱਕ ਸੀ , ਭਾਵੇਂ ਕਿ ਬਾਅਦ ਵਿੱਚ ਧੋਖਾ ਦੇ ਗਿਆ , ਕਿਉ ਕਿ ਖਾਲਿਸਤਾਨ ਦਾ ਨਾਹਰਾ ਲਗਾਉਣਾ ਉਸ ਦੀ ਕੌੰ ਪ੍ਰਸਤੀ ਹੋਣ ਦੀ ਬਜਾਏ ਸਿਆਸੀ ਪੈਂਤੜਾ ਸੀ । ਇਹ ਸੁਖਜਿੰਦਰ ਸਿੰਘ ਰਾਹੇ ਬਗਾਹੇ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਖਾਲਿਸਤਾਨ ਪੱਖੀ ਪ੍ਰਚਾਰ ਕਰਿਆ ਕਰਦਾ ਸੀ ।

ਲੌਂਗੋਵਾਲੀਆ ਕਲਟ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਚੜ੍ਹਦੀ ਕਲਾ ਤੋਂ ਬਹੁਤ ਖਫਾ ਸੀ । ਕਿਉਂ ਕਿ ਇਹਨਾਂ ਸਾਰੇ ਤਤੱਕਲੀਨ ਨੀਲੇ ਕਾਂਗਰਸੀਆਂ ਅਤੇ ਜਨਸੰਘੀਆਂ ਦੀ ਹੈਸੀਅਤ ਸੰਤਾਂ ਦੇ ਸਾਹਮਣੇ ਇੰਨੀ ਕੁ ਸੀ ਜਿੰਨੀ ਕੁ ਸੂਰਜ ਦੇ ਸਾਹਮਣੇ ਕਿਸੇ ਦੀਵੇ ਜਾਂ ਮੋਮਬੱਤੀ ਦੀ ਹੋਇਆ ਕਰਦੀ ਹੈ । ਖੈਰ ਇਹਨਾਂ ਪੰਜਾਬੀ ਕਹਾਵਤ ਕਿ “ ਕਹਿਣਾ ਧੀ ਨੂੰ ਸੁਣਾਉਣਾ ਨੂੰਹ ਨੂੰ ” ਵਾਲੀ ਵਰਤੀ । ਅੱਜ ਜਦੋਂ ਸੁਖਜਿੰਦਰ ਸਿੰਘ ਖਾਲਿਸਤਾਨ ਬਾਰੇ ਬੋਲ ਰਿਹਾ ਸੀ ਤਾਂ ਲੌਂਗੋਵਾਲ ਦੀ ਇੱਕ ਨਿੱਜੀ ਸਹਾਇਕ ਇਕਬਾਲ ਸਿੰਘ ਲਾਂਧੜਾ ਨੇ ਅਗਾਊਂ ਉਲੀਕੀ ਸਕੀਮ ਅਧੀਨ ਉਸ ਤੋਂ ਮਾਈਕ ਖੋਹ ਲਿਆ , ਅਤੇ ਕਿਹਾ ਕਿ ਇੱਥੇ ਭੜਕਾਊ ਅਤੇ ਗਰਮ ਤਕਰੀਰਾਂ ਕਰਨੀਆਂ ਠੀਕ ਨਹੀਂ ਹਨ।