ਜਦੋਂ ਗੁਰਦਾਸ ਮਾਨ ਨੇ ਆਪਣੀ ਘਰਵਾਲੀ ਕਰਵਾਈ ਚੁੱਪ

ਗੁਰਦਾਸ ਮਾਨ ਪੰਜਾਬ ਵਾਪਿਸ ਆ ਗਏ ਹਨ। ਜਿਸ ਕਾਰਨ ਉਹ ਲਗਾਤਾਰ ਸਵਾਲਾਂ ਦੇ ਘੇਰੇ ਚ ਆ ਰਹੇ ਹਨ। ਉੱਥੇ ਹੀ ਗੁਰਦਾਸ ਮਾਨ ਨੇ ਇਕ ਵਾਰ ਫਿਰ ਤੋਂ ਆਪਣੀ ਸਫਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹ ਸ਼ਬਦ ਮੇਰੀ ਨਿਜੀ ਟਿਪੱਣੀ ਸੀ ਇਸਨੂੰ ਇਹਨਾਂ ਜਿਆਦਾ ਖਿੱਚਣ ਦੀ ਕੀ ਲੋੜ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਰਾਰਤੀ ਲੋਕਾਂ ਨੂੰ ਰੱਬ ਚੰਗੀ ਮਤ ਦੇਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਵੀ ਗੁਰਦਾਸ ਮਾਨ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਬਿਆਨ ਦਾ ਪੰਜਾਬ ’ਚ ਵਿਰੋਧ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਉਨ੍ਹਾਂ ਨੂੰ ਵਿਰੋਧ ਦੀ ਚਿੰਤਾ ਨਹੀਂ ਹੈ, ਜੋ ਵਿਰੋਧ ਕਰ ਰਿਹਾ ਹੈ ਉਨ੍ਹਾਂ ਨੂੰ ਕਰਨ ਦਿਓ।

ਵਿਵਾਦਾਂ ਦਰਮਿਆਨ ਗੁਰਦਾਸ ਮਾਨ ਅੱਜ ਜਲੰਧਰ ਤੋਂ ਆਪਣੇ ਪਰਿਵਾਰ ਸਮੇਤ ਨਕੋਦਰ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਜਗ ਬਾਣੀ ਨਾਲ ਖਾਸ ਗੱਲਬਾਤ ਕਰਦੇ ਹੋਏ ਗੁਰਦਾਸ ਮਾਨ ਨੇ ਇਕ ਵਾਰ ਫਿਰ ਦੁਹਰਾਇਆ ਕਿ ਉਸ ਨੇ ਜੋ ਵੀ ਕਿਹਾ ਉਹ ਉਸ ਦੀ ਨਿੱਜ਼ੀ ਰਾਇ ਹੈ ਤੇ ਉਸ ਦੀ ਨਿੱਜ਼ੀ ਰਾਇ ਨੂੰ ਇੰਨੀਂ ਤਵੱਜੋ ਕਿਉਂ ਦਿੱਤੀ ਜਾ ਰਹੀ ਹੈ। ਇਕ ਰਾਸ਼ਟਰ, ਇਕ ਭਾਸ਼ਾ ’ਤੇ ਬਿਆਨ ਤੋਂ ਬਾਅਦ ਵਿਵਾਦਾਂ ਦੇ ਘੇਰੇ ’ਚ ਆਏ ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਪੰਜਾਬ ਆ ਚੁੱਕੇ ਹਨ ਤੇ ਲਗਾਤਾਰ ਆਪਣੇ ਬਿਆਨਾਂ 'ਤੇ ਸਪੱਸ਼ਟੀਕਰਨ ਦੇ ਰਹੇ ਹਨ।