ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬੀ ਗਾਇਕੀ ਦੇ ਬੋਹੜ ਮੰਨੇ ਜਾਣ ਵਾਲੇ ਮਸ਼ਹੂਰ ਸਿਤਾਰੇ ਯਾਨਿ ਕਿ ਗੁਰਦਾਸ ਮਾਨ ਦਾ ਲੋਕਾਂ ਵੱਲੋਂ ਭਾਰੀ ਵਿਰੋਧ ਹੋ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਕੈਨੇਡਾ ਵਿਚ ਇੱਕ ਸ਼ੋਅ ਦੌਰਾਨ ਪੰਜਾਬੀ ਮਾਂ ਬੋਲੀ ਲਈ ਅਪਸ਼ਬਦ ਸ਼ਬਦ ਬੋਲੇ ਗਏ ਸਨ ਅਤੇ ਹਿੰਦੀ ਭਾਸ਼ਾ ਦੀ ਹਿਮਾਇਤ ਕੀਤੀ ਗਈ ਸੀ | ਜਿਸ ਕਰਕੇ ਉਹਨਾਂ ਦਾ ਵਿਰੋਧ ਪੰਜਾਬ ਹੀ ਨਹੀਂ ਉਹਨਾਂ ਦਾ ਵਿਰੋਧ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਵੱਲੋ ਪੂਰਾ ਕੀਤਾ ਜਾ ਰਿਹਾ ਹੈ। ਸ਼ੋਸਲ ਮੀਡੀਆ ‘ਤੇ ਇਸ ਬਾਰੇ ਹਰ ਰੋਜ਼ ਕਾਫੀ ਚਰਚਾ ਰਹਿੰਦੀ ਹੈ ਕਿ ਗੁਰਦਾਸ ਮਾਨ ਨੇ ਅਜਿਹਾ ਕਿਉਂ ਕੀਤਾ ।
ਪਰ ਉਹਨਾਂ ਨੇ ਜਿਸ ਸ਼ੋਅ ਵਿਚ ਪੰਜਾਬੀ ਮਾਂ ਬੋਲੀ ਦੇ ਬਾਰੇ ਅਪਸ਼ਬਦ ਬੋਲੇ ਸਨ ਤੇ ਅਗਲੇ ਸ਼ੋਅ ਵਿਚ ਮਾਫ਼ੀ ਵੀ ਮੰਗ ਲਈ ਸੀ ਜਿਸਦੀ ਵੀਡੀਓ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਉਸ ਵੀਡੀਓ ਵਿਚ ਗੁਰਦਾਸ ਮਾਨ ਨੇ ਕਿਹਾ ਕਿ ਕੁੱਝ ਮਾਹੌਲ ਏਦਾ ਦਾ ਬਣ ਜਾਂਦਾ ਕਿ ਬੰਦੇ ਨੂੰ ਬੋਲਣਾ ਪੈਂਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ “ਕੁੱਝ ਚੀਜ਼ਾਂ ਬੰਦੇ ਦੇ ਵੱਸ ਵਿਚ ਨਹੀਂ ਹੁੰਦੀਆਂ ਇਸ ਕਰਕੇ ਬੋਲਣ ਵਾਲਾ ਜੇ ਨਾ ਬੋਲਦਾ ਤਾਂ ਮੈਂ ਵੀ ਨਹੀਂ ਬੋਲਣਾ” ਸੀ ਤੇ ਹੋਰ ਕੀ ਕਿਹਾ ਗੁਰਦਾਸ ਮਾਨ ਨੇ ਤੁਸੀਂ ਦੇਖੋ ਇਸ ਵੀਡੀਓ ਦੇ ਵਿਚ |