ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੇ ਵੱਲੋਂ ਥਾਣਾ ਅਮੀਰ ਖ਼ਾਸ ਦੇ ਐਸਐਚਓ ਨੂੰ 23 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੱਗੇਂ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਰੇਂਜ਼ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਟੀਮ ਦੇ ਵੱਲੋਂ ਸਬ ਇੰਸਪੈਕਟਰ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਅਮੀਰ ਖ਼ਾਸ ਨੂੰ 23 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਦਿਆਂ ਹੋਇਆਂ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਜੀਲੈਂਸ ਬਿਊਰੋ ਰੇਂਜ਼ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਕਰਨੈਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸੁਖੇਰਾ ਬੋਦਲਾ, ਤਹਿ. ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੇ ਦਿੱਤੀ ਲਿਖ਼ਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ 20 ਮਾਰਚ 2018 ਨੂੰ ਇੱਕ ਜੇਸੀਬੀ ਮਸ਼ੀਨ ਨਿਰਮਲ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਫਿਰੋਜ਼ਸ਼ਾਹ ਕੋਲੋਂ ਖਰੀਦ ਕੀਤੀ ਸੀ ਅਤੇ ਮਿਤੀ 13 ਜੂਨ 2019 ਨੂੰ ਮੁੱਦਈ ਦੇ ਡਰਾਈਵਰ ਬਿੱਟੂ ਕੋਲੋਂ ਉਕਤ ਜੇ.ਸੀ.ਬੀ. ਮਸ਼ੀਨ ਮੱਖਣ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਦੋਨਾਂ ਮੱਤੜ ਗਜਨੀ ਵਾਲਾ ਅਤੇ 4/5 ਹੋਰ ਅਣਪਛਾਤੇ ਵਿਅਕਤੀ ਜ਼ਬਰੀ ਖੋਹ ਕੇ ਲੈ ਗਏ ਸਨ।