ਘਰੋਂ ਭੱਜਣ ਵਾਲੇ ਇਹ ਵੀਡੀਓ ਜਰੂਰ ਦੇਖਣ, ਘਰ ਵਾਪਸੀ 'ਤੇ ਪਰਿਵਾਰ ਨੇ ਕੀਤਾ ਨਿੱਘਾ ਸੁਆਗਤ

Tags

ਇਕ ਪਿੰਡ ਵਿਚ ਅੌਰਤ ਤੇ ਪੁਰਸ਼ ਨੂੰ ਕਾਬੂ ਕਰਕੇ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੋ ਦਿਨ ਪਹਿਲਾਂ ਦੀ ਹੈ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਕੋਈ ਸ਼ਿਕਾਇਤ ਦੇਣ ਦੀ ਬਜਾਏ ਖੁਦ ਹੀ ਦੋਵਾਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਪਿੁਲਸ ਨੂੰ ਸੂਚਨਾ ਦਿੱਤੀ ਗਈ। ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੇ ਹਨ, ਇਸ ਤੋਂ ਬਾਅਦ ਪਰਿਵਾਰਕ ਜੀਆਂ ਨੇ ਦੋਵਾਂ ਨੂੰ ਫੜ ਕੇ ਕੁੱਟਿਆ ਹੈ।

ਚੌਕੀ ਬਲਬੇੜਾ ਦੇ ਇੰਚਾਰਜ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਧਿਰ ਵੱਲੋਂ ਸ਼ਿਕਾਇਤ ਨਹੀਂ ਆਈ ਸੀ ਪਰ ਦੇਰ ਸ਼ਾਮ ਹਸਪਤਾਲ ਤੋਂ ਜ਼ਖ਼ਮੀ ਵਿਅਕਤੀ ਸਬੰਧੀ ਸੂਚਨਾ ਮਿਲੀ ਹੈ ਤੇ ਵਾਇਰਲ ਵੀਡਿਓ ਉਨ੍ਹਾਂ ਕੋਲ ਪੁੱਜੀ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਸਹਿਮਤੀ ਨਾਲ ਘਰੋਂ ਗਏ ਸਨ।  ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ ਵਿਚ ਦਿਖਾਈ ਦੇ ਰਹੀ ਅੌਰਤ ਤੇ ਪੁਰਸ਼ ਕੁਝ ਦਿਨ ਪਹਿਲਾਂ ਘਰ ਤੋਂ ਗਾਇਬ ਹੋ ਗਏ ਸਨ। ਦੋਵਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਵਿਚਕਾਰ ਦੋਸਤੀ ਹੋਣ ਦਾ ਸ਼ੱਕ ਹੈ ਜਿਸ ਕਾਰਨ ਘਰ ਤੋਂ ਭੱਜ ਚੁੱਕੇ ਹਨ। ਦੋ ਦਿਨ ਪਹਿਨਾਂ 10 ਹਜ਼ਾਰ ਰੁਪਏ ਲੈ ਕੇ ਦੋਵੇਂ ਆਪੋ ਆਪਣੇ ਘਰੋਂ ਗਾਇਬ ਹੋਏ ਸਨ।