ਸਿਮਰਜੀਤ ਬੈਂਸ ਨੇ ਪਰਚੇ ਨੂੰ ਲੈ ਕੇ ਕਰ ਦਿੱਤੇ ਨਵੇਂ ਹੀ ਖੁਲਾਸੇ, ਹਿਲਾ ਕੇ ਰੱਖ ਦਿੱਤਾ ਕੈਪਟਨ ਦਰਬਾਰ

Tags

ਦੋ ਦਿਨ ਪਹਿਲਾਂ ਗੁਰਦਾਸਪੁਰ ਦੇ ਡੀ. ਸੀ ਵਿਪੁਲ ਉੱਜਵਲ ਨਾਲ ਸਿਮਰਜੀਤ ਬੈਂਸ ਵਲੋਂ ਦੁਰਵਿਹਾਰ ਕਰਨ ਤੇ ਉਨ੍ਹਾਂ ਦੇ ਸਰਕਾਰੀ ਕੰਮਕਾਜ 'ਚ ਵਿਘਨ ਪਾਉਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਕੇਸ ਬਟਾਲੇ ਦੇ ਐੱਸ.ਡੀ.ਐੱਮ. ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।ਦੱਸ ਦਈਏ ਕਿ 6 ਸਤੰਬਰ ਨੂੰ ਬਟਾਲੇ ਵਿਚ ਬੈਂਸ ਨੇ ਬਟਾਲਾ ਧਮਾਕੇ ਸਬੰਧੀ ਇੱਕ ਪੀੜਤ ਪਰਿਵਾਰ ਦੇ ਮੁੱਦੇ ‘ਤੇ ਵਿਪੁਲ ਉੱਜਵਲ ਨਾਲ ਐੱਸ. ਡੀ. ਐੱਮ ਦਫਤਰ ਵਿਚ ਧਮਕੀ ਭਰੇ ਲਹਿਜ਼ੇ ਅਤੇ ਭੱਦੀ ਭਾਸ਼ਾ ਵਰਤੀ ਸੀ। ਹਾਲਾਂਕਿ ਡੀ.ਸੀ. ਨਿਮਰਤਾ ਨਾਲ ਆਪਣਾ ਪੱਖ ਰੱਖਣ ਦਾ ਯਤਨ ਕਰਦੇ ਰਹੇ।

ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਇਕ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਆਈ.ਪੀ.ਸੀ. ਦੀਆਂ ਧਰਾਵਾਂ 186 , 353, 451, 147 , 177,505, ਅਤੇ 506 ਦੇ ਤਹਿਤ ਦਰਜ ਕੀਤਾ ਗਿਆ ਹੈ।ਇਸ ਮੌਕੇ ਦੀ ਵੀਡੀਓ ਵਾਇਰਲ ਹੋਣ 'ਤੇ ਜਿੱਥੇ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ, ਉੱਥੇ ਮਾਲ ਮਹਿਕਮੇ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੈਂਸ ਦੇ ਖ਼ਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ।