ਟੱਲੀ ਪੁਲਿਸ ਮੁਲਾਜ਼ਮ ਦਾ ਦੇਖੋ ਰੋਹਬ, ਕਹਿੰਦਾ ਲਾਓ ਕੈਪਟਨ ਨੂੰ ਫੋਨ

Tags

ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਕਸਬਾ ਬਟਾਲਾ ਤੋਂ ਜਿੱਥੇ ਕਾਦੀਆਂ ਫਾਟਕ ਨੇੜੇ ਪੰਜਾਬ ਪੁਲਿਸ ਦੇ ਇੱਕ ਏ. ਐੱਸ. ਆਈ. ਵੱਲੋਂ ਸ਼ਰਾਬ ਪੀ ਕੇ ਕਾਫੀ ਹੰਗਾਮਾ ਕੀਤਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਜਦੋਂ ਏ. ਐੱਸ. ਆਈ. ਨੂੰ ਸ਼ਰਾਬ ਪੀਣ ਬਾਰੇ ਪੁੱਛਿਆ ਗਿਆ ਤਾਂ ਉਹ ਭੜਕ ਗਿਆ ਅਤੇ ਕਹਿਣ ਲੱਗਿਆ ਕਿ ਭਾਵੇਂ ਉਹ ਕੈਪਟਨ ਨੂੰ ਫੋਨ ਲਾ ਲਵੇ, ਉਹ ਕਿਸੇ ਤੋਂ ਵੀ ਨਹੀਂ ਡਰਦਾ।

ਹਾਲਾਂਕਿ ਇਹ ਪੁਲਿਸ ਮੁਲਾਜ਼ਮ ਸ਼ਹਿਰ ਦੇ ਕਿਸ ਥਾਣੇ ਵਿੱਚ ਤਾਇਨਾਤ ਹੈ, ਇਸ ਬਾਰੇ ਤਾਂ ਕੁਝ ਪਤਾ ਨਹੀਂ ਲੱਗ ਸਕਿਆ ਪਰ ਇਨ੍ਹਾਂ ਜ਼ਰੂਰ ਹੈ ਕਿ ਪੁਲਿਸ ਆਪਣੇ ਕਾਰਨਾਮਿਆਂ ਤੋਂ ਬਾਜ ਨਹੀਂ ਆਉਂਦੀ। ਵੱਡੇ ਅਧਿਕਾਰੀ ਹਮੇਸ਼ਾ ਮਹਿਕਮੇ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਦੇ ਨੇ ਅਤੇ ਜਿਹੜੇ ਸੁਧਾਰ ਹੋਏ ਉਹ ਸਭ ਨੁੰ ਇਸ ਵੀਡੀਓ ਵਿੱਚ ਦਿਖ ਗਏ ਹੋਣਗੇ।