ਪਿਉ ਦੀ ਜਾਨ ਬਚਾਉਣ ਲਈ ਧੀ ਨੇ ਸਿੱਧੇ ਕਰਤੇ ਪੁਲਿਸ ਵਾਲੇ, ਧਾਰਿਆ ਚੰਡੀ ਦਾ ਰੂਪ

Tags

ਖਬਰਾਂ ਤਾਂ ਤੁਸੀਂ ਬਹੂਤ ਦੇਖੀਆਂ ਹੋਣਗੀਆਂ ਪਰ ਇਸ ਖਬਰ ਦੇ ਵਿੱਚ ਤੁਸੀਂ ਪੰਜਾਬ ਦੀ ਇੱਕ ਬਹਾਦਰ ਧੀ ਦੇ ਹੋਸਲੇ ਅਤੇ ਪਿਤਾ ਦੇ ਲਈ ਪਿਆਰ ਨੂੰ ਦੇਖੋਗੇ ਜੋ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਕਿਸੇ ਮਾਮਲੇ ਵਿੱਚ ਫੜ੍ਹੇ ਗਏ ਦਿਲ ਦੇ ਮਰੀਜ਼ ਨੂੰ ਐਮਰਜੈਂਸੀ ਹਾਲਤ ਵਿੱਚ ਪੁਲਿਸ ਦੂਸਰੇ ਹਸਪਤਾਲ ਵਿੱਚ ਲਿਜਾਣ ਲੱਗੇ ਦੇਰੀ ਕਰਨ ਲੱਗੀ ਤਾਂ ਦੇਖੋ ਬਾਪ ਦੀ ਇਸ ਧੀ ਨੇ ਐਸ. ਐੱਚ. ਓ. ਨੂੰ ਕੀ ਕਹਿ ਦਿੱਤਾ।

ਏ. ਐੱਸ. ਆਈ. ਅਤੇ ਸਬ-ਇੰਸਪੈਕਟਰ ਤਾਂ ਇਸ ਧੀ ਦਾ ਸਾਹਮਣਾ ਹੀ ਨਹੀਂ ਕਰ ਸਕੇ। ਮੁਲਜਮ ਨਾਲ ਆਏ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਹ ਦੋਵੇਂ ਇੱਕ ਦੂਸਰੇ ਦੀ ਡਿਊਟੀ ਦੀ ਗੱਲ ਆਖ ਕੇ ਟਾਲ ਮਟੋਲ ਕਰਦੇ ਰਹੇ। ਇਹ ਮਾਮਲਾ ਬਰਨਾਲਾ ਦਾ ਹੈ ਜਿੱਥੇ ਸਿਟੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਜੋ ਕਿ ਦਿਲ ਦਾ ਮਰੀਜ਼ ਸੀ। ਥਾਣੇ ਵਿੱਚ ਉਸ ਦੀ ਹਾਲਤ ਖਰਾਬ ਹੋਈ ਤਾਂ ਪੁਲਿਸ ਨੇੜਲੇ ਹਸਪਤਾਲ ਵਿੱਚ ਲੈ ਗਈ।