ਹੋਟਲਾਂ ਵਿੱਚ ਰਹਿਣ ਵਾਲੇ ਅਣਵਿਆਹੇ ਜੋੜਿਆਂ ਲਈ ਬਹੁਤ ਹੀ ਅਹਿਮ ਖ਼ਬਰ

Tags

ਹੁਣ ਪੁਲਿਸ ਵਾਲੇ ਅਣਵਿਆਹੇ ਜੋੜਿਆਂ ਤੋਂ ਪੈਸੇ ਨਹੀਂ ਠੱਗ ਸਕਣਗੇ ਖਾਸ ਕਰਕੇ ਉਨ੍ਹਾਂ ਜੋੜਿਆਂ ਤੋਂ ਜੋ ਹੋਟਲਾਂ ਦੇ ਵਿੱਚ ਕਮਰਾ ਲੈ ਕੇ ਰਹਿੰਦੇ ਨੇ। ਸਿਮਰਨਜੀਤ ਕੌਰ ਗਿੱਲ ਜੋ ਕਿ ਵਕੀਲ ਹਨ ਅਤੇ ਸਮਾਜਿਕ ਕਾਰਕੂਨ ਵੀ ਹਨ, ਉਨ੍ਹਾਂ ਨੇ ਕੋਰਟ ਦੇ ਇਸ ਵਿਸ਼ੇ ਤੇ ਦਿੱਤੇ ਆਰਡਰ ਸੰਬੰਧੀ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਜੋੜੇ ਵਾਲੇ ਮੁੰਡਾ ਕੁੜੀ ਬਾਲਗ ਨੇ ਤਾਂ ਉਨਾਂ ਦਾ ਅਧਿਕਾਰ ਹੈ ਕਿ ਉਹ ਕਿਤੇ ਵੀ ਕਮਰਾ ਲੈ ਕੇ ਰਹਿ ਸਕਦੇ ਨੇ ਪਰ ਪੁਲਿਸ ਉਨ੍ਹਾਂ ਨੂੰ ਘਰਦਿਆਂ ਦਾ ਦਬਾਅ ਪਾ ਕੇ ਉਨ੍ਹਾਂ ਤੋਂ ਪੈਸੇ ਬਟੋਰਦੀ ਸੀ।

ਪਰ ਹੁਣ ਇਹ ਸਭ ਨਹੀਂ ਹੋਵੇਗਾ, ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਜਿਹੜੇ ਕੰਮ ਤੋਂ ਰੋਕਦੇ ਹਾਂ, ਉਹ ਕੰਮ ਉਹ ਜ਼ਰੂਰ ਕਰਦੇ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਲਿੱਖ ਕੇ ਪਾਇਆ ਕਿ, ‘ਕਾਨੂੰਨ ਜਿੱਥੇ ਪੁਲਿਸ ਦੇ ਭ੍ਰਿਸ਼ਟਾਚਾਰ ਨੂੰ ਠੱਲ ਪਾਉ, ਉੱਥੇ ਗਲਤ ਵਰਤੋਂ ਦੇ ਵੀ ਹਨ ਅਸਾਰ!!! ਅੋਲਾਦ ਨੂੰ ਤੇ ਜਵਾਨੀ ਨੇ ਇਹਨਾਂ ਕੰਮਾਂ ਤੋਂ ਰੋਕਣ ਲਈ ਮਾਪੇ ਬੱਚਿਆ ਦੇ ਦੋਸਤ ਬਣਨ, ਉਹਨਾਂ ਨੂੰ ਖੁੱਲ ਕੇ ਸਹੀ ਗਲਤ ਸਮਝਾਉਣ ਤਾਂ ਕਿ ਬੱਚੇ ਖੁੱਦ ਮਾਪਿਆ ਤੋਂ ਚੋਰੀ ਕੁੱਝ ਨਾਂ ਕਰਨ।।।’