ਦੇਸੀ ਜੱਟ ਨੇ ਅਮਰੀਕਾ ਵਿੱਚ ਬਣਾ ਦਿੱਤਾ ਤੂਤਾਂ ਵਾਲਾ ਖੂਹ, ਫੀਲਿੰਗ ਆਉਂਦੀ ਪੂਰੀ ਪੰਜਾਬੀ ਵਾਲੀ

Tags

20ਵੀਂ ਸਦੀ ਤੇ ਪੱਛਮ ਦੇ ਪ੍ਰਭਾਵ ਨੇ ਸਾਡੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ | ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਖੂਹਾਂ, ਲੋਕ ਗੀਤਾਂ, ਪਹਿਰਾਵੇ, ਖਾਣ-ਪੀਣ ਆਦਿ ਨਾਲੋਂ ਨਿਖੜਦੇ ਜਾ ਰਹੇ ਹਨ | ਪੁਰਾਣੇ ਸਮਿਆਂ ਵਿਚ ਕੁੜੀਆਂ ਨੂੰ ਤਿ੍ੰਞਣਾਂ ਵਿਚ ਕਸੀਦੇ ਕੱਢਣ, ਪੀਂਘਾਂ ਝੂਟਣ ਦਾ ਬਹੁਤ ਸ਼ੌਕ ਹੁੰਦਾ ਸੀ, ਪਰ ਸਮੇਂ ਦੇ ਨਾਲ-ਨਾਲ ਕੁੜੀਆਂ ਨੇ ਇਨ੍ਹਾਂ ਚੀਜ਼ਾਂ ਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਹੈ | ਅੱਜਕਲ੍ਹ ਕੁੜੀਆਂ ਵਧੇਰੇ ਸਮਾਂ ਜਿਮ, ਕਲੱਬਾਂ ਤੇ ਕਿੱਟੀ ਪਾਰਟੀਆਂ ਵਿਚ ਬਿਤਾਉਂਦੀਆਂ ਹਨ |  ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਹੌਲੀ-ਹੌਲੀ ਪੰਜਾਬ ਵੀ ਵਿਦੇਸ਼ੀ ਸੱਭਿਆਚਾਰ ਅਨੁਸਾਰ ਆਪਣੇ-ਆਪ ਨੂੰ ਢਾਲ ਰਿਹਾ ਹੈ |

ਅੱਜਕਲ੍ਹ ਕੁੜੀਆਂ ਤੇ ਤੀਵੀਆਂ ਦੀ ਸਿਰਾਂ ਤੋਂ ਚੁੰਨੀ ਤਾਂ ਗੁਆਚ ਰਹੀ ਹੈ ਕਿਉਂਕਿ ਅਜੋਕੀ ਪੀੜ੍ਹੀ ਪੱਛਮੀ ਪਹਿਰਾਵੇ ਤੇ ਜੰਕ ਫੂਡ ਵੱਲ ਆਕਰਸ਼ਿਤ ਹੋ ਕੇ ਉਸੇ ਦੀ ਬਣ ਕੇ ਰਹਿ ਗਈ ਹੈ | ਇਹੀ ਕਾਰਨ ਹੈ ਕਿ ਹੁਣ ਸਾਗ ਕੱਟਣ ਵਾਲਾ ਦਾਤ, ਤੰਦੂਰ ਤੇ ਚੁੱਲ੍ਹੇ ਨੂੰ ਲੋਕ ਭੁੱਲ ਗਏ ਹਨ, ਕਿਉਂਕਿ ਹੁਣ ਘਰ-ਘਰ ਵਿਚ ਮਾਈਕ੍ਰੋਵੇਵ ਤੇ ਆਟੇ ਗੁੰਨ੍ਹਣ ਵਾਲੀਆਂ ਮਸ਼ੀਨਾਂ, ਭਾਂਡੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ | ਅਸੀਂ ਦਿਨੋਂ-ਦਿਨ ਕੰਮਾਂ ਵਿਚ ਰੁੱਝੇ ਹੋਣ ਕਰਕੇ ਆਪ ਹੀ ਆਪਣੀਆਂ ਸਹੂਲਤਾਂ ਲਈ ਸੱਭਿਆਚਾਰ ਨੂੰ ਭੁੱਲ ਰਹੇ ਹਾਂ | ਇਸ ਵਿਚ ਆਉਣ ਵਾਲੀ ਪੀੜ੍ਹੀ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ |