ਸਰਕਾਰਾਂ ਦੇ ਦਾਅਵੇ ਹੋ ਗਏ ਖੋਖਲੇ, ਦੇਖੋ ਪੰਜਾਬ ਦੀ ਅਸਲ ਕਹਾਣੀ

Tags

ਇਹ ਤਸਵੀਰਾਂ ਹਰ ਗਰੀਬ ਨੂੰ ਬੁਨਿਆਦੀ ਸਹੁਲਤਾਂ ਦੇਣ ਤੇ ਸਰਕਾਰ ਦੇ ਦਾਅਵਿਆਂ ਦਾ ਜ਼ਮੀਨੀ ਹਕੀਕਤ ਨੂੰ ਬਿਆਨ ਕਰਦੀਆਂ ਨੇ। ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਘਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਇਹ ਉਸ ਗਰੀਬ ਵਿਅਕਤੀ ਦਾ ਘਰ ਹੈ ਜੋ ਦੇਸ਼ ਅਜ਼ਾਦ ਹੋਣ ਦੇ 72 ਸਾਲ ਬਾਅਦ ਵੀ ਸਰਕਾਰ ਦੀਆਂ ਸਹੁਲਤਾਂ ਤੋਂ ਵਾਂਝਾ ਹੈ। ਜਗਦੀਸ਼ ਕੁਮਾਰ ਨਾਮ ਦਾ ਇਹ ਵਿਅਕਤੀ ਨਾਬਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਆਪਣੀ ਬਜ਼ੁਰਗ ਮਾਂ ਦੇ ਨਾਲ ਦਿਨ ਕੱਟ ਰਿਹਾ ਹੈ। ਇਸ ਘਰ ਵਿੱਚ ਨਾ ਤਾਂ ਬਿਜਲੀ ਦਾ ਕੁਨੈਕਸ਼ਨ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ।

ਇਹ ਗਰੀਬ ਮਾਂ-ਪੁੱਤ ਗਰਮੀ ਅਤੇ ਸਰਦੀ ਦੀ ਰੁੱਤ ਵਿੱਚ ਇੱਕ ਹੀ ਕਮਰੇ ਵਿੱਚ ਗੁਜ਼ਾਰਾ ਕਰਨ ਲਈ ਮਜ਼ਬੂਰ ਨੇ। ਇਹਨਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਹਰ ਪਾਰਟੀ ਦੇ ਸਖ਼ਸ਼ ਇਹਨਾਂ ਦੇ ਘਰ ਵਿੱਚ ਬਿਜਲੀ ਪਾਣੀ ਮੁਹੱਈਆ ਕਰਵਾਉਣ ਦਾ ਦਾਅਵਾ ਕਰਦੇ ਹਨ ਪਰ ਵੋਟਾਂ ਤੋਂ ਬਾਅਦ ਕੋਈ ਵੀ ਇਨ੍ਹਾਂ ਦੀ ਸਾਰ ਲੈਣ ਨਹੀਂ ਆਉਂਦਾ। ਬਜ਼ੁਰਗ ਮਾਤਾ ਸੱਤਿਆ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 100 ਸਾਲ ਦੇ ਕਰੀਬ ਹੈ ਪਰ ਉਨ੍ਹਾਂ ਕੋਲ ਅਜੇ ਤੱਕ ਲਾਈਟ ਜਾਂ ਪਾਣੀ ਦੀ ਟੂਟੀ ਲਗਵਾਉਣ ਦੀ ਗੁੰਜਾਇਸ਼ ਨਹੀਂ ਹੈ।