ਸਿੱਖਾਂ ਦੇ ਸਬਰ ਦਾ ਕਿਉਂ ਲੈ ਰਹੇ ਨੇ ਇਮਤਿਹਾਨ, ਕੋਰਟ ਵਿੱਚ ਹੀ ਵਕੀਲਾਂ ਨੇ ਕੁੱਟਿਆ ਸਿੱਖ ਵਕੀਲ

Tags

ਪਿਛਲੇ ਦਿਨੀਂ ਦਿੱਲੀ ਵਿੱਚ ਸਿੱਖ ਆਟੋ ਡਰਾਈਵਰ ਦੀ ਕੁੱਟ ਮਾਰ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਇੱਕ ਵਾਰ ਫਿਰ ਤੋਂ ਅਜਿਹੀ ਹੀ ਘਟਨਾ ਵਾਪਰੀ ਹੈ ਮੱਧ-ਪ੍ਰਦੇਸ਼ ਦੇ ਜਬਲਪੁਰ ਇਲਾਕੇ ਵਿੱਚ ਜਿੱਥੋਂ ਦੀ ਅਦਾਲਤ ਵਿੱਚ ਇੱਕ ਵਕੀਲ ਅਤੇ ਉਸ ਦੇ ਸਾਥੀਆਂ ਨੇ ਇਕੱਠੇ ਹੋ ਕੇ ਸਿੱਖ ਵਕੀਲ ਸੁਦੀਪ ਸਿੰਘ ਸੈਨੀ ਦੀ ਕੁੱਟਮਾਰ ਕੀਤੀ ਹੈ। ਇਨ੍ਹਾਂ ਹੀ ਨਹੀਂ ਸਗੋਂ ਉਸ ਦੀ ਦਾੜ੍ਹੀ ਖਿੱਚੀ ਗਈ, ਪੱਗ ਉਤਾਰ ਦਿੱਤੀ ਗਈ ਅਤੇ ਵਾਲਾਂ ਤੋਂ ਫੜ੍ਹ ਕੇ ਕੋਰਟ ਦੇ ਅਹਾਤੇ ਵਿੱਚ ਘੜੀਸਿਆ ਗਿਆ। ਪਰ ਦੂਜੇ ਪਾਸੇ ਪੁਲਿਸ FIR ਲਿਖਣ ਤੋਂ ਮਨ੍ਹਾਂ ਕਰਦੀ ਰਹੀ ਜਿਸ ਕਰਕੇ ਥਾਣੇ ਵਿੱਚ ਖੂਬ ਹੰਗਾਮਾ ਹੋਇਆ।

ਸੁਦੀਪ ਸਿੰਘ ਦੇ ਸਾਥੀ ਵਕੀਲਾਂ ਨੇ ਕਾਫੀ ਮੁਸ਼ਦਦ ਤੋਂ ਬਾਅਦ FIR ਦਰਜ ਕਰਵਾਈ। ਇਸ ਤੋਂ ਬਾਅਦ ਪੀੜਤ ਨੌਜਵਾਨ, ਸੁਦੀਪ ਸਿੰਘ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਉਹਨਾਂ ਮੁਤਾਬਕ ਮਾਮਲਾ ਕੋਰਟ ਵਿੱਚ ਕੇਸ ਪ੍ਰਤੀ ਹੋਈ ਬਹਿਸ ਤੋਂ ਬਾਅਦ ਵਾਪਰਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਅਜੇ ਤੱਕ ਦੋਸ਼ੀ ਵਕੀਲ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ।