ਦਿੱਲੀ ਵਿੱਚ ਸਿੱਖ ਆਟੋ ਡਰਾਈਵਰ ਦੀ ਕੁੱਟਮਾਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ

Tags

ਦਿੱਲੀ ਦੇ ਮੁਖਰਜੀ ਨਗਰ ਖੇਤਰ ਵਿਚ ਪੇਂਡੂ ਸੇਵਾਵਾਂ ਦੇ ਡਰਾਈਵਰ ਸਰਬਜੀਤ ਸਿੰਘ ਨੂੰ ਕੁੱਟਣ ਦੇ ਮਾਮਲੇ ਵਿਚ ਦੋ ਕਾਂਸਟੇਬਲ ਪੁਸ਼ਪਿੰਦਰ ਸ਼ੇਖਾਵਤ ਅਤੇ ਦਿੱਲੀ ਪੁਲਿਸ ਦੇ ਕਾਂਸਟੇਬਲ ਸਤਿ ਪ੍ਰਕਾਸ਼ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਦੱਸ ਦੇਈਏ ਮਾਮਲੇ ਦਾ ਨੋਟਿਸ ਲੈਂਦੇ ਹੋਏ ਪਿਛਲੇ ਮਹੀਨੇ ਮੁਲਜ਼ਮ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਿੱਖ ਡਰਾਈਵਰ ਦੀ ਕੁਟਾਈ ਬਾਰੇ ਰਾਜਨੀਤਕ ਬਿਆਨਬਾਜ਼ੀ ਵੀ ਦੇਖੀ ਜਾ ਰਹੀ ਸੀ। ਦਿੱਲੀ ਪੁਲੀਸ ਵੱਲੋਂ ਜਾਰੀ ਬਿਆਨ ਅਨੁਸਾਰ, "ਅਜਿਹੇ ਕੰਮਾਂ ਵਿੱਚ ਖਾਸ ਤੌਰ 'ਤੇ ਦਿੱਲੀ ਪੁਲਿਸ ਵਰਗੇ ਮੈਟਰੋਪੋਲੀਟਨ ਫੋਰਸ ਦੀ ਸ਼ਵੀ ਖਰਾਬ ਹੁੰਦੀ ਹੈ। ਦਿੱਲੀ ਪੁਲਿਸ, ਜਿਸ ਨਾਲ ਲੋਕਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ।

ਪੂਰੇ ਘਟਨਾਕ੍ਰੰਮ ਨੂੰ ਧਿਆਨ ਵਿੱਚ ਰੱਖਦੇ ਹੋਏ, ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ (ਪਹਿਲੀ ਬਟਾਲੀਅਨ, ਡੀ.ਏ.ਪੀ.) ਨੇ ਕਾਂਸਟੇਬਲ ਪੁਸ਼ਪਿੰਦਰ ਸ਼ੇਖਾਵਤ ਅਤੇ ਕਾਂਸਟੇਬਲ ਸਤਿ ਪ੍ਰਕਾਸ਼ ਨੂੰ ਨੌਕਰੀ ਤੋਂ ਤੁਰੰਤ ਹਟਾ ਦਿੱਤਾ ਹੈ’।ਜ਼ਿਕਰਯੋਗ ਹੈ ਕਿ ਪੁਲਿਸ ਨੇ ਸਰਬਜੀਤ ਸਿੰਘ ਤੇ ਉਸਦੇ ਨਾਬਲਿਗ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਤੇ ਸਰਬਜੀਤ ਸਿੰਘ ਨੇ ਵੀ ਆਪਣੀ ਕਿਰਪਾਨ ਨਾਲ ਪੁਲਿਸ ਵਾਲਿਆਂ ਨੂੰ ਦੌੜਾਇਆ ਸੀ। ਮਾਮਲੇ ਦੇ ਭਖਣ ਤੋਂ ਬਾਅਦ ਕੁੱਟਮਾਰ ਕਰਨ ਵਾਲੇ 3 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਦੋਵੇਂ ਧਿਰਾਂ ਤੇ ਕ੍ਰਾਸ ਪਰਚੇ ਦਰਜ ਹੋਏ ਹਨ।

ਦਿੱਲੀ ਕੁੱਟਮਾਰ ਮਾਮਲੇ 'ਚ ਦਿੱਲੀ ਪੁਲਿਸ ਨੇ ਰਿਪੋਰਟ ਸੌਂਪੀ ਗਈ। ਦਿੱਲੀ ਪੁਲਿਸ ਕਮੀਸ਼ਨਰ ਨੇ ਗ੍ਰਹਿ ਸਕੱਤਰ ਨੂੰ ਰਿਪੋਰਟ ਸੌਂਪੀ ਹੈ। ਰਿਪੋਰਟ ਵਿੱਚ ਦਿੱਲੀ ਪੁਲਿਸ ਨੇ ਆਪਣਾ ਪੱਖ ਰੱਖਿਆ ਹੈ। ਦਿੱਲੀ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸਿਵਲ ਵਰਦੀ ਵਿੱਚ ਪੁਲਿਸ ਮੁਲਾਜ਼ਮ ਨੇ ਪੇਸ਼ੇਵਰ ਤਰੀਕਾ ਅਪਨਾਇਆ ਹੈ। ਗੈਰ-ਪੇਸ਼ੇਵਰ ਤਰੀਕਾ ਅਪਨਾਉਣ ਵਾਲੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੈ। ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ਨੂੰ ਭੜਕਾਇਆ ਹੈ।

ਇਸ ਤੋਂ ਇਲਾਵਾ ਦਿੱਲੀ ਵਿੱਚ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਡਰਾਈਵਰ ਸਰਬਜੀਤ ਬਾਰੇ ਪੁਲਿਸ ਦਾ ਨਵਾਂ ਦਾਅਵਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਸਰਬਜੀਤ ਦਾ ਅਪਰਾਧਿਕ ਪਿਛੋਕੜ ਹੈ। 3 ਅਪ੍ਰੈਲ 2019 ਨੂੰ ਸਰਬਜੀਤ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਸੇਵਾਦਾਰ ਨਾਲ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿੱਚ ਸਰਬਜੀਤ ਖਿਲਾਫ ਕੇਸ ਦਰਜ ਹੋਇਆ ਸੀ। ਸਰਬਜੀਤ ਨੇ ਮੰਗਲ ਸਿੰਘ ਦਾ ਹੱਥ ਤੋੜ ਦਿੱਤਾ ਸੀ।