ਨਵਜੋਤ ਸਿੱਧੂ ਨੇ ਪਾਈ ਨਵੀਂ ਤਰਥੱਲੀ, ਸ਼ਰੇਆਮ ਜਾਊ ਵਿਧਾਨ ਸਭਾ

Tags

ਨਵਜੋਤ ਸਿੰਘ ਸਿੱਧੂ ਨੇ ਅਪਣੇ ਵਿਰੋਧੀਆਂ ਨਾਲ ਦੋ ਹੱਥ ਕਰਨ ਲਈ ਅੰਮ੍ਰਿਤਸਰ 'ਚ ਮੋਰਚਾ ਸਾਂਭ ਲਿਆ ਹੈ ਅਤੇ ਉਨ੍ਹਾਂ ਸਪੱਸ਼ਟ ਕਰ ਦਿਤਾ ਹੈ ਕਿ ਉਹ ਕਾਂਗਰਸ ਕਿਸੇ ਵੀ ਕੀਮਤ ਤੇ ਛੱਡਣ ਦੀ ਥਾਂ ਜ਼ਮੀਨੀ ਪੱਧਰ ਤੇ ਕੰਮ ਲੋਕਾਂ ਨਾਲ ਕਰਨਗੇ। ਡਰੱਗਜ਼ ਵਿਰੁਧ ਪੰਜਾਬ ਭਰ ਚ ਲਹਿਰ ਖੜੀ ਕਰਨ ਲਈ ਨਵਜੋਤ ਸਿੰਘ ਸਿੱਧੂ ਨੇ ਅਜ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਕਾਂਗਰਸੀਆਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਗੁਰੂਆਂ , ਪੀਰਾਂ ਦੀ ਪਾਵਨ ਧਰਤੀ ਨੂੰ ਡਰੱਗਜ ਮੁਕਤ ਕੀਤਾ ਜਾਵੇਗਾ, ਡਰੱਗਜ ਸਮੱਗਲਰਾਂ ਨੂੰ ਬੇਨਕਾਬ ਕਰਨ ਦਾ ਕਾਂਗਰਸ ਵੱਲੋ ਪੰਜਾਬੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਵੇਗਾ।

ਸਿੱਧੂ ਨੇ ਕਿਹਾ ਕਿ ਹੁਣ ਮੈਂ ਆਜ਼ਾਦੀ ਨਾਲ ਲੋਕਾਂ ਵਿੱਚ ਵਿਚਰਾਂਗਾ ਤੇ ਡਰੱਗਜ਼ ਦੇ ਵਪਾਰੀਆਂ ਸਮੱਗਲਰਾਂ ਦੇ ਬਣੇ ਗਠਜੋੜ ਵਿਰੁਧ ਲਾਮਬੰਦੀ ਕੀਤੀ ਜਾਵੇਗੀ। ਸਿੱਧੂ ਨੇ ਆਪਣੇ ਹਿਮਾਇਤੀਆਂ ਨੂੰ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਕਿਸੇ ਵੀ ਕੀਮਤ ਤੇ ਨਹੀ ਛਡਣਗੇ , ਜਿਸ ਤਰਾਂ ਉਨਾ ਦੇ ਵਿਰੋਧੀ ਇਹ ਆਸ ਲਾਈ ਬੈਠੇ ਹਨ। ਸਿਆਸੀ ਹਲਕਿਆਂ ਅਨੁਸਾਰ ਨਵਜੋਤ ਸਿੰਘ ਸਿੱਧੂ ਆਪਣੇ ਹਿਮਾਇਤੀਆਂ ਦੀ ਨਬਜ ਟੋਹ ਰਹੇ ਹਨ ਤੇ ਸਿਆਸੀ ਪੈਰ ਜੰਮ ਜਾਣ ਉਪਰੰਤ ਹੀ ਸਿਆਸੀ ਵਿਰੋਧੀਆਂ ਨਾਲ ਮਿਲਣਗੇ ।ਅਸਤੀਫੇ ਤੋ ਪਹਿਲਾਂ ਤੇ ਬਾਅਦ ਵਿੱਚ ਵੀ ਨਵਜੋਤ ਸਿੰਘ ਸਿੱਧੂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤੇ ਇਸ ਵੇਲੇ ਉਹ ਜਖਮੀ ਸ਼ੇਰ ਹਨ ਪਰ ਸੰਜਮ ਤੋ ਕੰਮ ਫਿਲਹਾਲ ਲੈ ਰਹੇ ਹਨ ।

ਇਹ ਦੋਸਣਯੋਗ ਹੈ ਕਿ ਦੇਸ਼ ਵਿਦੇਸ਼ ਚ ਪੰਜਾਬ ਦੀ ਡਰੱਗਜ ਦਾ ਮਸਲਾ ਬੜਾ ਗੰਭੀਰ ਬਣਿਆ ਹੈ ਤੇ ਨੌਜੁਆਨ ਵਰਗ ਖਤਰਨਾਕ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਹੈ । ਕਾਂਗਰਸ ਦਾ ਚੋਣ ਮੈਨੀਫੈਸਟੋ ਚ ਡਰੱਗਜ , ਬੇਅਦਬੀ ਦਾ ਮਸਲਾ ਸੀ ਤੇ ਇਸ ਵੇਲੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹਰ ਰੈਲੀ ਚ ਇਹ ਮੁੱਦਾ ਖੂਬ ਉਸ਼ਾਲਦਿਆਂ ਅਕਾਲੀ ਭਾਜਪਾ ਗਠਜੋੜ ਨੂੰ ਨਿਸ਼ਾਨੇ ਤੇ ਲਿਆ ਸੀ।