ਫਤਿਹ ਤਾਂ ਬੱਚਾ ਸੀ, ਪਰ ਆਹ ਮੁੰਡਾ ਤਾਂ ਜਵਾਨ ਸੀ, ਮਿੰਟ ਨਹੀਂ ਲੱਗਿਆ ਤੇ ਗਈ ਜਾਨ

Tags

ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਦੁਖੀ ਹੋ ਕੇ ਅੱਜ ਜਿੱਥੇ ਕੁਝ ਰਾਮਗੜ੍ਹੀਆ ਰੋਡ ਵਾਸੀ ਸੀਵਰੇਜ ਬੋਰਡ ਵਿਚਲੀ ਪਾਣੀ ਦੀ ਟੈਂਕੀ ਉੱਪਰ ਚੜ੍ਹ ਗਏ ਉੱਥੇ ਵੱਡੀ ਗਿਣਤੀ ਲੋਕਾਂ ਵਲੋਂ ਸੀਵਰੇਜ ਬੋਰਡ ਦੇ ਐਸ.ਡੀ.ਓ. ਦੇ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਅਤੇ ਸੀਵਰੇਜ ਵਿਭਾਗ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਰਾਮਗੜ੍ਹੀਆ ਰੋਡ ਵਾਸੀ ਰਾਜਿੰਦਰ ਸਿੰਘ ਦਰਾਕਾ, ਮਲਕੀਤ ਸਿੰਘ ਮੀਤਾ, ਭੁਪਿੰਭਰ ਸਿੰਘ ਭਿੰਦੀ, ਰਾਜਿੰਦਰ ਰਾਜੂ, ਮਨਦੀਪ ਸਿੰਘ ਟੀਟੂ, ਜਸਵੀਰ ਸਿੰਘ ਜੱਸੀ, ਗਮਦੂਰ ਰੰਗੀਲਾ ਨੇ ਦੱਸਿਆ ਕਿ ਸੀਵਰੇਜ ਬੋਰਡ ਵਲੋਂ ਠੇਕੇਦਾਰ ਗਿਰਧਾਰੀ ਲਾਲ ਐਾਡ ਕੰਪਨੀ ਨੂੰ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਦਾ ਠੇਕਾ ਦਿੱਤਾ ਹੋਇਆ ਹੈ |

ਜਿਸ ਨੂੰ 14 ਲੱਖ ਪ੍ਰਤੀ ਰੁਪਏ ਮਹੀਨਾ ਅਦਾ ਕੀਤੇ ਜਾਂਦੇ ਹਨ ਪਰ ਠੇਕੇਦਾਰ ਵਲੋਂ ਬਿਲਕੁਲ ਵੀ ਸਫ਼ਾਈ ਨਹੀਂ ਕੀਤੀ ਜਾਂਦੀ | ਜਿਸ ਕਾਰਨ ਰਾਮਗੜ੍ਹੀਆ ਰੋਡ ਉੱਪਰ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹਨ | ਉਨ੍ਹਾਂ ਦੱਸਿਆ ਪਾਣੀ ਵਾਲੀਆਂ ਟੂਟੀਆਂ 'ਚ ਵੀ ਗੰਦਾ ਪਾਣੀ ਆ ਰਿਹਾ ਹੈ | ਘਰਾਂ ਵਿਚ ਗੰਦਾ ਪਾਣੀ ਆਉਣ ਕਾਰਨ ਬਹੁਤ ਸਾਰੇ ਲੋਕ ਬਿਮਾਰ ਹੋ ਚੁੱਕੇ ਹਨ ਤੇ ਲਗਾਤਾਰ ਹੋ ਰਹੇ ਹਨ | ਲੇਕਿਨ ਪ੍ਰਸ਼ਾਸਨ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ | ਉਨ੍ਹਾਂ ਦੱਸਿਆ ਕਿ ਲਗਭਗ ਇਕ ਮਹੀਨਾ ਪਹਿਲਾਂ ਵੀ ਰਾਮਗੜ੍ਹੀਆ ਰੋਡ ਵਾਸੀਆਂ ਵਲੋਂ ਇਸੇ ਸਮੱਸਿਆ ਨੂੰ ਲੈ ਕੇ ਰੋਡ ਉੱਪਰ ਲਗਾਤਾਰ ਕਈ ਦਿਨ ਧਰਨਾ ਦਿੱਤਾ ਗਿਆ ਤੇ ਭੁੱਖ ਹੜਤਾਲ ਕੀਤੀ ਗਈ ਸੀ |