ਲਓ ਜੀ ਗਾਇਕਾ ਹਾਰਡ ਕੌਰ ਨੇ ਫੇਰ ਪਾ ਲਿਆ ਪੰਗਾ, ਉਤੋਂ ਮੁੱਖ ਮੰਤਰੀ ਨੂੰ ਕਰਤਾ ਟੈਗ

Tags

ਰੈਪਰ ਹਾਰਡ ਕੌਰ ਵੱਲੋਂ ‘ਸਿੱਖਸ ਫ਼ਾਰ ਜਸਟਿਸ’ ਦੀ ਮੁਹਿੰਮ ‘ਸਿੱਖ ਰਾਇਸ਼ੁਮਾਰੀ–2020’ ਨੂੰ ਹਮਾਇਤ ਦੇਣ ਨਾਲ ਭਾਰਤ ਦੀਆਂ ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਨੂੰ ਚਿੰਤਾ ਲੱਗ ਗਈ ਹੈ। ਇਹ ਚਿੰਤਾ ਜਾਇਜ਼ ਵੀ ਹੈ ਕਿਉਂਕਿ ਬਾਲੀਵੁੱਡ ਤੇ ਹੋਰ ਅਹਿਮ ਸ਼ਖ਼ਸੀਅਤਾਂ ਜਦੋਂ ਅਜਿਹਾ ਕੋਈ ‘ਵਿਵਾਦਗ੍ਰਸਤ’ ਕਦਮ ਚੁੱਕਦੀਆਂ ਹਨ; ਤਾਂ ਉਸ ਦਾ ਮਾੜਾ ਅਸਰ ਖ਼ਾਸ ਤੌਰ ਉੱਤੇ ਨੌਜਵਾਨਾਂ ਉੱਪਰ ਕੁਝ ਵੱਧ ਪੈਂਦਾ ਹੈ। ਉਂਝ ਵੀ ਹਾਰਡ ਕੌਰ ਜਿਹੀਆਂ ਕੁਝ ਬਹੁ–ਚਰਚਿਤ ਸ਼ਖ਼ਸੀਅਤਾਂ ਵੱਲੋਂ ਅਜਿਹੀਆਂ ਵੱਖਵਾਦੀ ਮੁਹਿੰਮਾਂ ਨੂੰ ਆਪਣੀ ਹਮਾਇਤ ਦੇਣਾ ਭਾਰਤ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।

ਇੱਥੇ ਵਰਨਣਯੋਗ ਹੈ ਕਿ ਰੈਪਰ ਹਾਰਡ ਕੌਰ ਵਿਰੁੱਧ ਪਿੱਛੇ ਜਿਹੇ ਉਦੋਂ ਵੀ ਦੇਸ਼–ਧਰੋਹ ਦਾ ਕੇਸ ਦਾਇਰ ਕੀਤਾ ਗਿਆ ਸੀ, ਜਦੋਂ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵਿਰੁੱਧ ਸੋਸ਼ਲ ਮੀਡੀਆ ਉੱਤੇ ਕੋਈ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਹਾਰਡ ਕੌਰ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਖ਼ਾਲਿਸਤਾਨ ਪੱਖੀ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ‘ਸਿੱਖ–ਰਾਇਸ਼ੁਮਾਰੀ 2020’ ਨੂੰ ਸ਼ੁਰੂ ਕਰਨ ਵਾਲੀ ਅਮਰੀਕੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਉੱਤੇ ਭਾਰਤ ਸਰਕਾਰ ਨੇ ਹਾਲੇ ਪਿੱਛੇ ਜਿਹੇ ਪਾਬੰਦੀ ਲਾਈ ਹੈ।