ਪੈਂਦੇ ਮੀਂਹ 'ਚ ਮੁੰਡੇ-ਕੁੜੀਆਂ ਨੇ ਕਰਤਾ ਵੱਡਾ ਕੰਮ, ਫੇਰ ਲੋਕਾਂ ਨੇ ਖੜ੍ਹ-ਖੜ੍ਹ ਦੇਖਿਆ ਨਾਲੇ ਬਣਾਈ ਵੀਡੀਓ

Tags

ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਦੀ ਇਕ ਬੱਸ ਜ਼ਿਲ੍ਹਾ ਸਿਖਲਾਈ ਸੰਸਥਾ ਪਿੰਡ ਬਰਕੰਦੀ ਵਿਖੇ ਜਾਂਦੀ ਸੀ, ਉੁਸ ਦੇ ਬੰਦ ਕਰਨ 'ਤੇ ਡਾਇਟ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੇ ਬੱਸ ਅੱਡੇ ਦੇ ਗੇਟਾਂ ਅਤੇ ਮਲੋਟ ਰੋਡ 'ਤੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਜੋ ਸਵੇਰੇ 10 ਤੋਂ 1:45 ਤੱਕ ਜਾਰੀ ਰਿਹਾ। ਇਹ ਮਾਮਲਾ ਉਸ ਸਮੇਂ ਵਧ ਗਿਆ, ਜਦੋਂ ਵਿਦਿਆਰਥੀਆਂ ਨਾਲ ਪ੍ਰਾਈਵੇਟ ਬੱਸਾਂ ਦੇ ਕੰਡਕਟਰਾਂ ਅਤੇ ਬੱਸ ਅੱਡਾ ਠੇਕੇਦਾਰ ਦੇ ਕਰਿੰਦਿਆਂ ਨੇ ਧੱਕੇਸ਼ਾਹੀ ਕੀਤੀ ਅਤੇ ਥੱਪੜ ਮਾਰ ਦਿੱਤੇ।

ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਿਹਾ ਕਿ ਸਾਡਾ ਬਹੁਤ ਨੁਕਸਾਨ ਹੋ ਗਿਆ ਹੈ, ਇਸ ਮਗਰੋਂ ਉਨ੍ਹਾਂ ਬਾਅਦ ਦੁਪਹਿਰ 1 ਵਜੇ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਸੜਕਾਂ 'ਤੇ ਬੱਸਾਂ ਟੇਢੀਆਂ ਲਾ ਕੇ ਜਾਮ ਲਾ ਦਿੱਤਾ। ਪ੍ਰਸ਼ਾਸਨ ਸਮਝੌਤੇ ਲਈ ਯਤਨ ਕਰ ਰਿਹਾ ਹੈ।