ਨਮ ਅੱਖਾਂ ਨਾਲ ਦਿੱਤੀ ਸ਼ੈਰੀ ਮਾਨ ਨੇ ਆਪਣੀ ਮਾਂ ਨੂੰ ਅੰਤ੍ਵਿਮ ਵਿਦਾਇਗੀ

Tags

ਪੰਜਾਬੀ ਇੰਡਸਟਰੀ ਵਿੱਚ ਥੋੜੇ ਸਮੇਂ ‘ਚ ਵਧੇਰੇ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ , ਜਦੋਂ ਬੀਤੀ ਰਾਤ ਉਹਨਾਂ ਦੀ ਮਾਂ ਦੁਨੀਆਂ ਨੂੰ ਅਲਵਿਦਾ ਕਹਿ ਗਈ।ਸ਼ੈਰੀ ਮਾਨ ਦੀ ਮਾਂ ਪਿਛਲੇ ਲੰਬੇ ਸਮੇਂ ਤੋਂ ਕਾਫੀ ਬੀਮਾਰ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।ਇਸ ਦੌਰਾਨ ਸ਼ੈਰੀ ਮਾਨ ਨੇ ਭਾਵੁਕ ਹੋ ਕੇ ਸੋਸ਼ਲ ਮੀਡੀਆ ‘ਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਲਿਖਿਆ ਸੀ ਕਿ “ਅਲਵਿਦਾ ਮਾਂ… ਹੋਰ ਕੁਝ ਨਹੀਂ ਕਹਿਣ ਨੂੰ ਤੂੰ ਮਰ ਕੇ ਵੀ ਮੇਰੀ ਫਿਕਰ ਹੀ ਕਰਨੀ ਆ… ਪਰ ਤੇਰਾ ਸਿਆਣਾ ਪੁੱਤ ਬਣਨ ਦੀ ਕੋਸ਼ਿਸ਼ ਕਰਦਾ ਰਹਾਂਗਾ।

ਦੱਸਣਯੋਗ ਹੈ ਕਿ ਸ਼ੈਰੀ ਮਾਨ ਇਨੀਂ ਦਿਨੀਂ ਵਿਦੇਸ਼ਾਂ ‘ਚ ਆਪਣੇ ਸ਼ੋਅਜ਼ ਕਰ ਰਹੇ ਹਨ। ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਹਰ ਇੱਕ ਪ੍ਰੋਜੈਕਟ ਬਾਰੇ ਤੇ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਸ਼ੈਰੀ ਮਾਨ ਨੇ ਆਪਣੀ ਮਾਂ ਨਾਕ ਤਸਵੀਰ ਸ਼ੇਅਰ ਕਰਦੇ ਕਿਹਾ ਸੀ ਕਿ ਮਾਂ ਸਿਰਫ਼ ਇੱਕ ਸ਼ਬਦ ਨਹੀਂ ਬਲਕਿ ਪੂਰੀ ਦੁਨੀਆਂ ਹੈ ਜੋ ਕਿ ਆਪਣੇ ਬੱਚਿਆਂ ਤੋਂ ਵਾਰ ਦਿੰਦੀ ਹੈ। ਉਹ ਕੋਈ ਹੀ ਬਦਨਸੀਬ ਹੁੰਦਾ ਹੋਵੇਗਾ ਜਿਹੜਾ ਆਪਣੀ ਮਾਂ ਨੂੰ ਇਸ ਦੁਨੀਆਂ ‘ਤੇ ਹੁੰਦੇ ਹੋਏ ਵੀ ਆਪਣੇ ਤੋਂ ਦੂਰ ਕਰ ਦਿੰਦਾ ਹੈ। ਵਿਅਕਤੀ ਜਿੰਨਾ ਮਰਜ਼ੀ ਵੱਡਾ ਆਦਮੀ ਬਣ ਜਾਵੇ ਪਰ ਮਾਂ ਲਈ ਹਮੇਸ਼ਾ ਉਸ ਦਾ ਪੁੱਤ ਹੀ ਰਹਿੰਦਾ ਹੈ।