ਜਸਪਾਲ ਦੀ ਲਾਸ਼ ਦਾ ਅੱਜ ਹੋਵੇਗਾ ਪੋਸਟਮਾਰਟਮ, ਪੁਲਿਸ ਨੂੰ ਪਰਿਵਾਰ ਦਾ ਨਹੀਂ ਹੋਇਆ ਯਕੀਨ, ਕਰਨ ਲੱਗੇ ਨੇ DNA ਟੈਸਟ

Tags

ਪੁਲਿਸ ਹਿਰਾਸਤ ਵਿੱਚ ਹੋਈ ਨੌਜਵਾਨ ਜਸਪਾਲ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ । ਇਸ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ । ਜਿਸ ਵਿੱਚ ਪੁਲਿਸ ਵੱਲੋਂ ਰਾਜਸਥਾਨ ਦੇ ਹਨੂੰਮਾਨ ਗੜ੍ਹ ਦੀ ਨਹਿਰ ਵਿਚੋਂ ਇੱਕ ਲਾਸ਼ ਬਰਾਮਦ ਕੀਤੀ ਗਈ ।ਜਿਸਦੇ ਬਾਅਦ ਜਸਪਾਲ ਦੇ ਪਰਿਵਾਰ ਵਾਲਿਆਂ ਨੇ ਇਹ ਲਾਸ਼ ਜਸਪਾਲ ਦੀ ਹੋਣ ਤੋਂ ਮਨ੍ਹਾਂ ਕਰ ਦਿੱਤਾ । ਜਿਸਦੇ ਬਾਅਦ ਹੁਣ ਪੁਲਿਸ ਇਸ ਬਰਾਮਦ ਕੀਤੀ ਗਈ ਲਾਸ਼ ਦਾ DNA ਕਰਵਾਉਣ ਜਾ ਰਹੀ ਹੈ । ਜਿਸ ਤੋਂ ਬਾਅਦ ਇਸ ਲਾਸ਼ ਦਾ ਸੱਚ ਸਭ ਦੇ ਸਾਹਮਣੇ ਆ ਜਾਵੇਗਾ ।

 ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸ਼ੰਕਾ ਨੂੰ ਲੈ ਕੇ ਰਿਸਕ ਨਹੀਂ ਲੈਣਾ ਚਾਹੁੰਦੇ । ਉੱਥੇ ਹੀ ਦੋਜੇ ਪਾਸੇ ਮ੍ਰਿਤਕ ਜਸਪਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਲਾਸ਼ ਦੀ ਸ਼ਿਨਾਖਤ ਕਰ ਚੁੱਕੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਰਾਮਦ ਕੀਤੀ ਲਾਸ਼ ਉਨ੍ਹਾਂ ਦੇ ਪੁੱਤਰ ਦੀ ਨਹੀਂ ਹੈ । ਇਸ ਮਾਮਲੇ ਵਿੱਚ ਜਸਪਾਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਣੀ ਕਮੇਟੀ ਦੇ ਮੈਂਬਰ ਕੇਸ਼ਵ ਨੇ ਕਿਹਾ ਕਿ ਪੁਲਿਸ ਲਾਸ਼ ਦਾ DNA ਕਰਵਾਉਣ ਲਈ ਪਰਿਵਾਰ ਵਾਲਿਆਂ ‘ਤੇ ਦਬਾਅ ਪਾ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਜਸਪਾਲ ਦੀ ਪੁਲਿਸ ਹਿਰਾਸਤ ਵਿੱਚ ਮੌਤ ਦਾ ਮਾਮਲਾ ਉਲਝਦਾ ਹੀ ਜਾ ਰਿਹਾ ਹੈ ।ਜਿਸ ਕਾਰਨ ਪਰਿਵਾਰ ਇਨਸਾਫ ਲਈ ਪੁਲਿਸ ਦੇ ਦਰ ਬੈਠਾ ਹੋਇਆ, ਪਰ ਪਰਿਵਾਰ ਨੂੰ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ । ਜਿਸ ਕਾਰਨ ਜਸਪਾਲ ਦਾ ਪਰਿਵਾਰ ਹੁਣ 5 ਜੂਨ ਨੂੰ ਵੱਡਾ ਰੋਸ ਮਾਰਚ ਕੱਢਣ ਜਾ ਰਿਹਾ ਹੈ ।