ਗੋਤਾਖੋਰ ਪਰਗਟ ਸਿੰਘ ਨੂੰ ਸ਼ੱਕ, ਪੁਲਿਸ ਨੇ ਨਹੀਂ ਸੁੱਟੀ ਨਹਿਰ 'ਚ ਜਸਪਾਲ ਸਿੰਘ ਦੀ ਲਾਸ਼!

Tags

ਫਰੀਦਕੋਟ ਵਿਖੇ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ, ਜਸਪਾਲ ਸਿੰਘ ਦੀ ਮੌਤ ਦਾ ਮਾਮਲਾ ਦਿਨੋ ਦਿਨ ਗਰਮਾ ਰਿਹਾ ਹੈ। 13 ਦਿਨ ਹੋ ਗਏ ਪਰ ਅੱਜ ਤੱਕ ਉਸ ਦੀ ਲਾਸ਼ ਨਹੀਂ ਮਿਲੀ। ਪੁਲਿਸ ਨੇ ਮੰਨਿਆ ਹੈ ਕਿ ਉਸ ਨੇ ਹਿਰਾਸਤ ਵਿੱਚ ਖੁਦਕੁਸ਼ੀ ਕਰ ਲਈ ਅਤੋ ਬਾਅਦ ਵਿੱਚ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ। ਬੀਤੇ ਦਿਨ ਇੱਕ ਲਾਸ਼ ਰਾਜਸਥਾਨ ਵਾਲੀ ਨਹਿਰ ਵਿੱਚੋਂ ਹਨੂਮਾਨਗੜ੍ਹ ਵਿਖੇ ਮਿਲੀ ਪਰ ਜਦੋਂ ਪਰਿਵਾਰ ਵਾਲਿਆਂ ਨੂੰ ਲਾਸ਼ ਦਿਖਾਈ ਗਈ ਤਾਂ ਉਹਨਾਂ ਨੇ ਮੰਨਣ ਤੋਂ ਮਨ੍ਹਾਂ ਕਰ ਦਿੱਤਾ ਕਿ ਇਹ ਜਸਪਾਲ ਦੀ ਲਾਸ਼ ਨਹੀਂ ਹੈ।

ਹੁਣ ਪੰਜਾਬ ਪੁਲਿਸ ਵੱਲੋਂ ਇੱਕ ਮਸ਼ਹੂਰ ਗੋਤਾਖੋਰ ਪਰਗਟ ਸਿੰਘ ਲਿਆਂਦਾ ਗਿਆ ਹੈ। ਫੋਨ ਤੋ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਨਹਿਰ ਵਿੱਚ ਸੁੱਟਣ ਦੇ 25 ਤਰੀਕੇ ਹੁੰਦੇ ਹਨ ਜਿਨ੍ਹਾਂ ਵਿੱਚੋਂ 5 ਆਮ ਹਨ। ਉਹਨਾਂ ਨੇ ਛੱਕ ਜਤਾਇਆ ਹੈ ਕਿ ਹੋ ਸਕਦਾ ਪੁਲਿਸ ਨਾ ਲਾਸ਼ ਨਹਿਰ ਵਿੱਚ ਸੁੱਟੀ ਹੀ ਨਾ ਹੋਵੇ ਤੇ ਗੋਤਾਖੋਰ ਐਂਵੇਂ ਹੀ ਲਾਸ਼ ਲੱਭੀ ਜਾਂਦੇ ਹੋਣ।