ਜੇਲ੍ਹ 'ਚੋਂ ਆਈ ਕੈਦੀ ਦੀ ਅਜਿਹੀ ਵੀਡੀਓ, ਵੀਡੀਓ ਨੂੰ ਪਿਛੇ ਮੋੜ-ਮੋੜ ਦੇਖ ਰਿਹਾ ਕੈਪਟਨ

Tags

ਬਰਨਾਲਾ ਜੇਲ੍ਹ ਵਿੱਚੋਂ ਕੁਝ ਕੈਦੀਆਂ ਨੇ ਜੇਲ੍ਹ ਦੇ ਅੰਦਰ ਬੰਦ ਬੈਰਕ ਤੋਂ ਲਾਈਵ ਹੋ ਕੇ ਦੋ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ, ਜਿਸ ਵਿੱਚ ਉਨ੍ਹਾਂ ਨੇ ਬਰਨਾਲਾ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਜੇਲ੍ਹ ਨਾਲ ਸੰਬੰਧਤ ਪ੍ਰਸ਼ਾਸਨ ਵਿੱਚ ਤਰਥੱਲੀ ਮਚਾ ਦਿੱਤੀ ਹੈ।ਵਰਨਣ ਯੋਗ ਹੈ ਕਿ ਕੈਦੀਆਂ ਨੇ ਜੇਲ੍ਹ ਦੇ ਅੰਦਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਜਿਸ ਵਿੱਚ ਇੱਕ ਹਵਾਲਾਤੀ ਦੱਸ ਰਿਹਾ ਹੈ ਕਿ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਸਾਨੂੰ ਪ੍ਰੇਸ਼ਾਨ ਕਰਦੇ ਹਨ, ਖੁਦ ਪੈਸੇ ਲੈ ਕੇ ਉਨ੍ਹਾਂ ਉੱਤੇ ਹੀ ਕੇਸ ਪਾ ਦਿੱਤਾ, ਜੇ ਉਹ ਬਿਆਨ ਦਿੰਦੇ ਹਨ ਤਾਂ ਉਨ੍ਹਾਂ ਨੂੰ ਚਲਾਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਜੇਲ੍ਹ ਬਰਨਾਲਾ ਤੋਂ ਗੁਰਦਾਸਪੁਰ ਅਤੇ ਕਾਲਾਪਾਣੀ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

ਜੇ ਉਹ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਦੀ ਨਾਜਾਇਜ਼ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਨੂੰ ਅਰਜ਼ੀ ਵੀ ਦਿੱਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਇਸ ਬਾਰੇ ਚਾਰ ਕੈਦੀਆਂ ਸੁਰਜੀਤ ਸਿੰਘ ਪੁੱਤਰ ਨੂਰਾ ਸਿੰਘ ਵਾਸੀ ਲੁਧਿਆਣਾ, ਗੁਰਚਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚੱਕ ਸ਼ੇਰ ਵਾਲਾ, ਲੰਬਰ ਸਿੰਘ ਪੁੱਤਰ ਮਿੱਠੂ ਸਿੰਘ ਪਿੰਡ ਚਾਊਕੇ ਜ਼ਿਲ੍ਹਾ ਬਠਿੰਡਾ ਅਤੇ ਚਰਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਰਨਾਲਾ 'ਤੇ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕੀਤੀ ਹੈ।