ਹਰਸਿਮਰਤ ਬਾਦਲ ਫਿਰ ਬਣੀ 'ਅੰਗਰੇਜ਼ੀ ਵਾਲੀ ਮੈਡਮ', ਉੱਡਿਆ ਮਜ਼ਾਕ

Tags

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਾਦਸਾਗ੍ਰਸਤ ਜ਼ਖਮੀ ਪਰਿਵਾਰ ਲਈ ਫਰਿਸ਼ਤਾ ਬਣੀ ਹੈ। ਬੀਤੀ ਰਾਤ ਬਠਿੰਡਾ-ਬਾਦਲ ਸੜਕ 'ਤੇ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਸੜਕ 'ਤੇ ਟੋਏ ਹੋਣ ਕਰਕੇ ਜ਼ਖਮੀ ਹੋ ਗਏ ਸਨ। ਰਾਤ ਕਰੀਬ 10ਵਜੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਾ ਰਹੇ ਸਨ। ਉਨ੍ਹਾਂ ਨੇ ਰਾਹ 'ਚ ਜ਼ਖਮੀਆਂ ਦੀ ਮੱਲ੍ਹਮ ਪੱਟੀ ਕੀਤੀ ਤੇ ਫਿਰ ਆਪਣੇ ਸਟਾਫ ਨਾਲ ਗੱਡੀ 'ਚ ਬਿਠਾ ਕੇ ਪਿੰਡ ਬਾਦਲ ਦੇ ਸਿਵਲ ਹਸਪਤਾਲ ਭੇਝਿਆ।

ਬੀਬੀ ਬਾਦਲ ਨੇ ਜ਼ਖਮੀਆਂ ਦੀ ਮੱਲ੍ਹਮ ਪੱਟੀ ਕਰਨ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਫੋਨ 'ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਸੜਕ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ।ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਰਸਤੇ ‘ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਨ।ਬੀਬੀ ਹਰਸਿਮਰਤ ਕੌਰ ਬਾਦਲ ਦੇ ਇਸ ਨੇਕ ਕੰਮ ਦੀ ਹਰ ਪਾਸੇ ਬਹੁਤ ਸ਼ਲਾਘਾ ਹੋ ਰਹੀ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।