ਗੁਰਪ੍ਰੀਤ ਘੁੱਗੀ ਨੇ ਕੀਤੀ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ 'ਚ ਰੈਲੀ

Tags

ਆਮ ਆਦਮੀ ਪਾਰਟੀ ਦੇ ਗਠਨ ਦਾ ਰਸਮੀ ਐਲਾਨ 26 ਨਵੰਬਰ 2012 ਨੂੰ ਕੀਤਾ ਗਿਆ। ਅਰਵਿੰਦ ਕੇਜਰੀਵਾਲ ਕਨਵੀਨਰ ਬਣੇ ਅਤੇ ਇਸ ਪਾਰਟੀ ਦੇ ਬਾਨੀਆਂ ਵਿੱਚ ਜੋਗਿੰਦਰ ਯਾਦਵ, ਸੀਨੀਅਰ ਕਾਨੂੰਨਦਾਨ ਪ੍ਰਸ਼ਾਤ ਭੂਸ਼ਣ, ਐੱਚ ਐੱਸ ਫੂਲਕਾ ਤੇ ਮਨੀਸ਼ ਸਿਸੋਦੀਆ ਵਰਗੇ ਸਾਮਜਿਕ ਕਾਰਕੁਨ ਸਨ।ਇਸ ਪਾਰਟੀ ਦਾ ਉਭਾਰ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੀ 2011 ਵਿੱਚ ਸ਼ੁਰੂ ਹੋਈ 'ਇੰਡੀਆ ਅਗੇਂਸਟ ਕੁਰੱਪਸ਼ਨ' ਲਹਿਰ ਵਿੱਚੋਂ ਹੋਇਆ।

ਜਨ ਲੋਕ ਪਾਲ ਕਾਨੂੰਨ ਪਾਸ ਕਰਵਾਉਣ ਲਈ ਇਸ ਮੁਹਿੰਮ ਵਿੱਚ ਦੇਸ ਭਰ ਤੋਂ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਸ਼ਾਮਲ ਹੋਏ। ਇਹ ਮੁਹਿੰਮ ਕਾਂਗਰਸ ਦੀ ਤਤਕਾਲੀ ਡਾਕਟਰ ਮਨਮੋਹਨ ਸਿੰਘ ਸਰਕਾਰ ਦੇ ਲਗਾਤਾਰ ਦੂਜੇ ਕਾਰਜਕਾਲ ਦੌਰਾਨ ਮੁਲਕ ਵਿੱਚ ਸਿਆਸੀ ਬਦਲਾਅ ਦੀ ਝੰਡਾ ਬਰਦਾਰ ਬਣ ਗਈ। ਇਸ ਮੁਹਿੰਮ ਦਾ ਸਿਆਸੀ ਫ਼ਾਇਦਾ ਕਾਂਗਰਸ ਵਿਰੋਧੀ ਉਸ ਵਰਗੀਆਂ ਹੀ ਸਿਆਸੀ ਪਾਰਟੀਆਂ ਨਾ ਲੈ ਜਾਣ ਇਸ ਲਈ 'ਸਵਰਾਜ' ਦਾ ਨਾਅਰਾ ਦਿੱਤਾ ਗਿਆ। ਜਿਸ ਦੀ ਪੂਰਤੀ ਲਈ ਸਿਆਸੀ ਪਾਰਟੀ ਦੇ ਗਠਨ ਦਾ ਵਿਚਾਰ ਸਾਹਮਣੇ ਆਇਆ। ਇਸ ਵਿਚਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਅੰਨਾ ਹਜ਼ਾਰੇ ਵਿਚਾਲੇ ਮਤਭੇਦ ਪੈਦਾ ਹੋ ਗਏ।