ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਮਾਲਵੇ ਨਾਲ ਸਬੰਧਿਤ ਹਲਕਾ ਸੰਗਰੂਰ ਦਾ ਸਿਆਸੀ ਦ੍ਰਿਸ਼ ਬੇਹੱਦ ਦਿਲਚਸਪ ਅਤੇ ਪੇਚੀਦਾ ਬਣਦਾ ਜਾ ਰਿਹਾ ਹੈ ਜਿਸ ਦੀ ਮੌਜੂਦਾ ਸਿਆਸੀ ਤਸਵੀਰ ਅਨੁਸਾਰ ਇਸ ਹਲਕੇ ਦੀ 'ਡਗਰ' ਕਿਸੇ ਵੀ ਪਾਰਟੀ ਲਈ ਅਸਾਨ ਨਜ਼ਰ ਨਹੀਂ ਆ ਰਹੀ। ਇਸ ਹਲਕੇ ਅੰਦਰ ਦੋ ਪਾਰਟੀਆਂ ਦੇ ਪ੍ਰਧਾਨਾਂ ਤੋਂ ਇਲਾਵਾ ਪੰਜਾਬ ਦੀ ਸਿਆਸਤ ਵਿਚ ਅਹਿਮ ਪਹਿਚਾਣ ਰੱਖਣ ਵਾਲੇ ਆਗੂਆਂ ਸਮੇਤ 25 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚੋਂ ਕਈ ਸਿਆਸਤਦਾਨਾਂ ਲਈ ਇਸ ਚੋਣ ਦੀ ਜਿੱਤ ਹਾਰ ਨਾ ਸਿਰਫ ਵੱਕਾਰ ਦਾ ਸਵਾਲ ਬਣੀ ਹੋਈ ਹੈ ਸਗੋਂ ਇਸ ਨਾਲ ਕਈ ਆਗੂਆਂ ਦਾ ਸਿਆਸੀ ਭਵਿੱਖ ਵੀ ਤੈਅ ਹੋਵੇਗਾ।
ਖਾਸ ਤੌਰ 'ਤੇ ਕਈ ਤਰ੍ਹਾਂ ਦੇ ਵਿਵਾਦਾਂ ਵਿਚ ਘਿਰੀ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਮਾਨ ਇਸ ਹਲਕੇ ਅੰਦਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਜਿੱਤ ਹਾਰ ਨਾ ਸਿਰਫ ਭਗਵੰਤ ਮਾਨ ਦੇ ਸਿਆਸੀ ਭਵਿੱਖ ਨੂੰ ਦਿਸ਼ਾ ਦੇਵੇਗੀ, ਸਗੋਂ ਇਸ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੋਂਦ ਸਬੰਧੀ ਵੀ ਸਥਿਤੀ ਸਪੱਸ਼ਟ ਹੋਵੇਗੀ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਇਕ ਵਾਰ ਫਿਰ ਇਸ ਹਲਕੇ ਅੰਦਰ ਚੋਣ ਮੈਦਾਨ ਵਿੱਚ ਉਤਰੇ ਹਨ, ਜਿਨ੍ਹਾਂ ਨੂੰ ਮਿਲਣ ਵਾਲੀਆਂ ਵੋਟਾਂ ਉਨ੍ਹਾਂ ਦੇ ਜਨਤਕ ਆਧਾਰ ਨੂੰ ਪੇਸ਼ ਕਰਨਗੀਆਂ। ਬਦਲ ਗਏ ਹਨ ਸੰਗਰੂਰ ਦੇ ਸਿਆਸੀ ਸਮੀਕਰਨਇਸ ਵਾਰ ਇਸ ਹਲਕੇ ਅੰਦਰ ਕਈ ਸਿਆਸੀ ਹਾਲਾਤ ਅਤੇ ਸਮੀਕਰਨ ਕਾਫੀ ਹੱਦ ਤੱਕ ਬਦਲ ਗਏ ਹਨ ਕਿਉਂਕਿ ਹੁਣ ਨਾਂ ਤਾਂ 'ਆਮ ਆਦਮੀ ਪਾਰਟੀ' ਦਾ ਪਹਿਲਾਂ ਵਾਲਾ ਬੋਲਬਾਲਾ ਨਜ਼ਰ ਆਉਂਦਾ ਹੈ ਤੇ ਨਾ ਹੀ ਇਸ ਵਾਰ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਸਬੰਧਿਤ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੈ।

ਇਸ ਦੇ ਨਾਲ ਹੀ ਅਕਾਲੀ ਦਲ 'ਚ ਵਾਪਰੇ ਪਿਛਲੇ ਘਟਨਾਕ੍ਰਮ ਕਾਰਨ ਇਸ ਹਲਕੇ ਨਾਲ ਸਬੰਧਿਤ ਧਾਕੜ ਅਕਾਲੀ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਸਮੇਤ ਹੋਰ ਕਈ ਮਾਮਲਿਆਂ ਨੇ ਇਸ ਹਲਕੇ ਦੇ ਸਮੀਕਰਨ ਬਦਲ ਦਿੱਤੇ ਹਨ।ਹਲਕੇ ਦਾ ਪਿਛੋਕੜ ਇਸ ਹਲਕੇ ਵਿਚ ਪਿਛਲੀ ਵਾਰ ਵੀ 'ਆਮ ਆਦਮੀ ਪਾਰਟੀ' ਦੇ ਭਗਵੰਤ ਮਾਨ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਸਨ। ਜਿਨ੍ਹਾਂ ਤੋਂ ਪਹਿਲਾਂ 2009 ਵਿਚ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੇ ਇਸ ਹਲਕੇ ਵਿਚ ਜਿੱਤ ਹਾਸਲ ਕੀਤੀ ਸੀ। ਉਸ ਤੋਂ ਪਹਿਲਾਂ ਵੀ 2004 ਦੌਰਾਨ ਸੁਖਦੇਵ ਸਿੰਘ ਢੀਂਡਸਾ ਇਸ ਹਲਕੇ ਅੰਦਰ ਜੇਤੂ ਰਹੇ ਸਨ, ਜਦੋਂਕਿ 1999 ਵਿਚ ਇੱਥੋਂ ਸਿਮਰਨਜੀਤ ਸਿੰਘ ਮਾਨ ਐੱਮ.ਪੀ. ਬਣੇ ਸਨ। ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸੁਰਜੀਤ ਸਿੰਘ ਬਰਨਾਲਾ ਵੀ 1996 ਅਤੇ 1998 ਦੌਰਾਨ ਇਸੇ ਹਲਕੇ ਵਿਚ ਲੋਕ ਸਭਾ ਮੈਬਰ ਚੁਣੇ ਗਏ ਸਨ।